Homeਪੰਜਾਬ35 ਦੇ ਕਰੀਬ ਬੱਚਿਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਸਕੂਲ ਬੱਸ...

35 ਦੇ ਕਰੀਬ ਬੱਚਿਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਸਕੂਲ ਬੱਸ ‘ਚ ਅਚਾਨਕ ਲੱਗੀ ਅੱਗ

ਬਠਿੰਡਾ : ਬੀਬੀਵਾਲਾ ਰੋਡ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ 35 ਦੇ ਕਰੀਬ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਗਈ। ਇੰਜਣ ‘ਚੋਂ ਧੂੰਆਂ ਨਿਕਲਦੇ ਹੀ ਵੈਨ ‘ਚ ਬੈਠੇ ਬੱਚਿਆਂ ‘ਚ ਚੀਕ-ਚਿਹਾੜਾ ਪੈ ਗਿਆ। ਡਰਾਈਵਰ ਬੱਬੂ ਨੇ ਸਿਆਣਪ ਦਿਖਾਉਂਦੇ ਹੋਏ ਤੁਰੰਤ ਵੈਨ ਨੂੰ ਸੜਕ ਕਿਨਾਰੇ ਰੋਕ ਲਿਆ ਅਤੇ ਬੱਚਿਆਂ ਨੂੰ ਪਿੱਛੇ ਵੱਲ ਜਾਣ ਲਈ ਕਿਹਾ।

ਦੇਖਦੇ ਹੀ ਦੇਖਦੇ ਵੈਨ ਦੇ ਅੰਦਰ ਭਰ ਗਿਆ ਧੂੰਆ
ਜਿਵੇਂ ਹੀ ਵੈਨ ਰੁਕੀ ਤਾਂ ਅੱਗ ਤੇਜ਼ੀ ਨਾਲ ਫੈਲਣ ਲੱਗੀ ਅਤੇ ਵੈਨ ਦੇ ਅੰਦਰ ਧੂੰਆਂ ਭਰ ਗਿਆ। ਸਥਿਤੀ ਵਿਗੜਦੀ ਦੇਖ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਣ ਦਾ ਜ਼ਿੰਮਾ ਸੰਭਾਲ ਲਿਆ। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਨੇੜੇ ਦੇ ਕਮਰੇ ਵਿੱਚ ਬਿਠਾਇਆ। ਧੂੰਆਂ ਇੰਨਾ ਜ਼ਿਆਦਾ ਸੀ ਕਿ ਬੱਚਿਆਂ ਨੂੰ ਬਾਹਰ ਕੱਢਣਾ ਵੀ ਮੁਸ਼ਕਲ ਸੀ। ਲੋਕਾਂ ਨੇ ਵੈਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਤਾਂ ਕਿ ਅੰਦਰ ਦਾ ਧੂੰਆਂ ਬਾਹਰ ਨਿਕਲ ਸਕੇ। ਡਰਾਈਵਰ ਨੇ ਵੀ ਅੱਗ ਬੁਝਾਊ ਯੰਤਰ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਆਸ-ਪਾਸ ਦੇ ਦੁਕਾਨਦਾਰ ਵੀ ਤੁਰੰਤ ਆਪਣੇ ਫਾਇਰ ਸਿਲੰਡਰ ਲੈ ਕੇ ਪਹੁੰਚ ਗਏ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ।

ਘਟਨਾ ‘ਚ ਕਿਸੇ ਵੀ ਬੱਚੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੀ.ਸੀ.ਆਰ. ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ਵਿੱਚ ਕਿਸੇ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ। ਡਰਾਈਵਰ ਬੱਬੂ ਅਨੁਸਾਰ ਜਿਵੇਂ ਹੀ ਇੰਜਣ ਵਿੱਚੋਂ ਧੂੰਆਂ ਨਿਕਲਿਆ ਤਾਂ ਉਸ ਨੇ ਬਿਨਾਂ ਸਮਾਂ ਬਰਬਾਦ ਕੀਤੇ ਵੈਨ ਨੂੰ ਰੋਕ ਲਿਆ ਅਤੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਸ਼ੁਰੂਆਤੀ ਤੌਰ ‘ਤੇ ਅੱਗ ਲੱਗਣ ਦਾ ਕਾਰਨ ਤਕਨੀਕੀ ਖਰਾਬੀ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪਿਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗਿਣਤੀ ‘ਚ ਮਾਪੇ ਮੌਕੇ ‘ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਲੈ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਕੂਲ ਵੈਨ ਵਿੱਚ ਇੰਨੇ ਬੱਚਿਆਂ ਨੂੰ ਲਿਜਾਣ ਸਮੇਂ ਤਕਨੀਕੀ ਨੁਕਸ ਕਿਵੇਂ ਸਾਹਮਣੇ ਆਇਆ ਅਤੇ ਕੀ ਵੈਨ ਦੀ ਸਮੇਂ ਸਿਰ ਜਾਂਚ ਕੀਤੀ ਗਈ? ਇਸ ਘਟਨਾ ਨੇ ਇਕ ਵਾਰ ਫਿਰ ਸਕੂਲੀ ਵਾਹਨਾਂ ਦੀ ਫਿਟਨੈੱਸ ਅਤੇ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments