Homeਪੰਜਾਬਮੋਹਾਲੀ ਦੇ ਐਰੋਸਿਟੀ ਏਅਰਪੋਰਟ ਰੋਡ 'ਤੇ ਉਸਾਰੀ ਅਧੀਨ ਹਸਪਤਾਲ ’ਚ ਮਿੱਟੀ ਧੱਸਣ...

ਮੋਹਾਲੀ ਦੇ ਐਰੋਸਿਟੀ ਏਅਰਪੋਰਟ ਰੋਡ ‘ਤੇ ਉਸਾਰੀ ਅਧੀਨ ਹਸਪਤਾਲ ’ਚ ਮਿੱਟੀ ਧੱਸਣ ਕਾਰਨ 2 ਮਜ਼ਦੂਰਾਂ ਦੀ ਹੋਈ ਮੌਤ

ਮੋਹਾਲੀ : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੀਤੇ ਰਾਤ ਨੂੰ ਮੋਹਾਲੀ ਦੇ ਐਰੋਸਿਟੀ ਏਅਰਪੋਰਟ ਰੋਡ ‘ਤੇ ਬਣ ਰਹੇ ਇੱਕ ਹਸਪਤਾਲ ਵਿੱਚ ਮਿੱਟੀ ਧੱਸਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੌਰਾਨ ਇਸ ਹਾਦਸੇ ਵਿੱਚ ਇੱਕ ਹੋਰ ਮਜ਼ਦੂਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ, ਹਸਪਤਾਲ ਦੇ ਨਿਰਮਾਣ ਸਥਾਨ ‘ਤੇ ਅਚਾਨਕ ਮਿੱਟੀ ਦਾ ਇੱਕ ਹਿੱਸਾ ਧੱਸ ਗਿਆ। ਅਚਾਨਕ ਹੋਏ ਇਸ ਹਾਦਸੇ ਦੀ ਚਪੇਟ ਵਿੱਚ ਉੱਥੇ ਮੌਜੂਦ ਮਜ਼ਦੂਰ ਆ ਗਏ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ।

ਅਧਿਕਾਰੀਆਂ ਨੇ ਸ਼ੁਰੂ ਕੀਤਾ ਬਚਾਅ ਕਾਰਜ

ਮੋਹਾਲੀ ਐਰੋਸਿਟੀ ਏਅਰਪੋਰਟ ਰੋਡ ‘ਤੇ ਉਸਾਰੀ ਅਧੀਨ ਹਸਪਤਾਲ ਵਿੱਚ ਹਾਦਸੇ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮੌਕੇ ‘ਤੇ ਬਚਾਅ ਕਾਰਜ ਚਲਾਇਆ ਅਤੇ ਜ਼ਖਮੀ ਕਰਮਚਾਰੀ ਨੂੰ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਾ ਇਤਜ਼ਾਰ ਕੀਤਾ ਜਾ ਰਿਹਾ ਹੈ।

ਮੋਹਾਲੀ ਵਿੱਚ ਪ੍ਰਾਈਵੇਟ ਹਸਪਤਾਲ ਦੀ ਉਸਾਰੀ ਅਧੀਨ ਇਮਾਰਤ ਡਿੱਗਣ ਦੀ ਘਟਨਾ ਬਾਰੇ ਵਾਰਡ ਨੰਬਰ 22 ਦੇ ਮਿਉਂਸਪਲ ਕੌਂਸਲਰ ਹਰਵਿੰਦਰ ਸਿੰਘ ਨੇ ਦੱਸਿਆ ਕਿ “ਇੱਥੇ ਮੈਡੀਸਿਟੀ ਪ੍ਰਾਈਵੇਟ ਹਸਪਤਾਲ ਬਣ ਰਿਹਾ ਹੈ। ਉਨ੍ਹਾਂ ਨੇ ਕੋਈ ਵੀ ਨਿਯਮ ਪੂਰਾ ਨਹੀਂ ਕੀਤਾ ਹੈ। ਇੱਥੇ ਕੁਝ ਵੀ ਠੀਕ ਢੰਗ ਨਾਲ ਨਹੀਂ ਕੀਤਾ ਗਿਆ ਹੈ। ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਸੀ ਪ੍ਰਸ਼ਾਸ਼ਨ ਨੂੰ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦੇ ਦਿੱਤੀ ਹੈ। ਲੋਕਲ ਪੁਲਿਸ ਸਟੇਸ਼ਨ ਦੇ ਅਧਿਕਾਰੀ  ਇੱਥੇ ਆਏ ਸਨ। ਹੁਣ ਸਾਰਿਆਂ ਨੂੰ ਬਚਾ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments