HomeCanadaਕੈਨੇਡਾ 'ਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ

ਕੈਨੇਡਾ ‘ਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ

ਪੰਜਾਬ: ਕੈਨੇਡਾ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ‘ਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਮਾਮਲਾ ਕੈਨੇਡਾ ਦੇ ਐਡਮਿੰਟਨ ਦਾ ਹੈ, ਜਿੱਥੇ ਗੋਲੀ ਲੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਲੜਕੀ ਦੀ ਲਾਸ਼ ਪਈ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਘਟਨਾ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਪਾਰਕਿੰਗ ਵਿੱਚ ਝਗੜਾ ਹੋਇਆ ਸੀ। ਪੁਲਿਸ ਮੁਤਾਬਕ 139 ਐਵੇਨਿਊ ਅਤੇ 32 ਸਟਰੀਟ ਨੇੜੇ 15 ਅਗਸਤ ਨੂੰ ਸਵੇਰੇ 6:50 ਵਜੇ ਗੋਲੀਬਾਰੀ ਕੀਤੀ ਗਈ ਸੀ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਬੱਚੀ ਨੂੰ ਗੰਭੀਰ ਹਾਲਤ ‘ਚ ਪਾਇਆ। ਡਾਕਟਰੀ ਸਹਾਇਤਾ ਅਤੇ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ ਪਰਿਵਾਰ ਅਤੇ ਚਚੇਰੇ ਭਰਾਵਾਂ ਨੇ ਲੜਕੀ ਦੀ ਪਛਾਣ ਜਨਤਕ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਜੈਜ਼ਮੀਨ ਉਮਰ 16 ਸਾਲ ਆਪਣੀ ਮਾਂ ਅਤੇ ਦੋ ਛੋਟੇ ਭਰਾਵਾਂ ਨਾਲ ਰਹਿੰਦੀ ਸੀ। ਉਸ ਦੀ ਮਾਂ ਦੀ ਆਰਥਿਕ ਮਦਦ ਲਈ ਪਰਿਵਾਰ ਵੱਲੋਂ ਫੰਡਰੇਜ਼ਰ ਵੀ ਸ਼ੁਰੂ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਹਾਲੇੇ ਵੀ ਘਟਨਾ ਦੇ ਕਾਰਨਾਂ ਅਤੇ ਸੰਭਾਵਿਤ ਸ਼ੱਕੀਆਂ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments