ਪਟਿਆਲਾ: ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿੱਥੇ ਕਿ ਪਟਿਆਲਾ ਦੀਆਂ 14 ਸਾਲਾਂ ਦੀਆਂ ਤਿੰਨ ਸਕੂਲੀ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਇਹ ਤਿੰਨੇ ਇੱਕੋ ਸਕੂਲ ਵਿੱਚ ਪੜ੍ਹਦੀਆਂ ਹਨ। ਇਨ੍ਹਾਂ ਦੇ ਲਾਪਤਾ ਹੋਣ ਕਾਰਨ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੈ। ਇਹ ਤਿੰਨੇ ਵਿਦਿਆਰਥਣਾਂ 15 ਅਗਸਤ ਨੂੰ ਆਪਣੇ ਸਕੂਲ ਵਿੱਚ ਆਯੋਜਿਤ ਪਰੇਡ ਵਿੱਚ ਹਿੱਸਾ ਲੈਣ ਲਈ ਘਰੋਂ ਨਿਕਲੀਆਂ ਸਨ।
ਇਸ ਤੋਂ ਬਾਅਦ, ਉਹ ਸਕੂਲ ਵਿਚੋਂ ਹੀ ਲਾਪਤਾ ਹੋ ਗਈਆਂ। ਪਰਿਵਾਰਕ ਮੈਂਬਰਾਂ ਨੇ ਕੁੜੀਆਂ ਨੂੰ ਲੱਭਣ ਲਈ ਪੁਲਿਸ ਦੀ ਮਦਦ ਲਈ ਪਰ ਹੁਣ ਤੱਕ ਉਨ੍ਹਾਂ ਤਿੰਨਾਂ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ । ਪੁਲਿਸ ਵੱਲੋਂ ਕੁੜੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਦੱਸਿਆ ਗਿਆ ਹੈ ਕਿ ਪਹਿਲੀ ਲੜਕੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜਦਕਿ ਦੂਜੀ ਲੜਕੀ ਨੇ ਚਿੱਟੀ ਕਮੀਜ਼ ਅਤੇ ਨੇਵੀ ਬਲੂ ਸਕਰਟ ਵਾਲੀ ਸਕੂਲੀ ਵਰਦੀ ਪਾਈ ਹੋਈ ਸੀ। ਤੀਜੀ ਲੜਕੀ ਨੇ ਵੀ ਚਿੱਟੀ ਕਮੀਜ਼ ਅਤੇ ਨੇਵੀ ਬਲੂ ਸਕੂਲ ਡਰੈੱਸ ਪਾਈ ਹੋਈ ਦੱਸੀ ਗਈ ਹੈ।
ਪੁਲਿਸ ਵੱਲੋਂ ਤਿੰਨੋਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ । ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਲੜਕੀਆਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਮਾਡਲ ਟਾਊਨ ਥਾਣੇ ਨਾਲ ਸੰਪਰਕ ਕੀਤਾ ਜਾਵੇ।
ਮਾਡਲ ਟਾਊਨ SHO: 95929-12520
ਇੰਚਾਰਜ PP ਮਾਡਲ ਟਾਊਨ: 95929-12460











