Homeਟੈਕਨੋਲੌਜੀਰਿਲਾਇੰਸ ਤੇ ਰੋਲਸ-ਰਾਇਸ ਮਿਲ ਕੇ ਬਣਾਉਣਗੇ ਲੜਾਕੂ ਜੈੱਟ ਇੰਜਣ, ਭਾਰਤ 'ਚ ਸਥਾਪਤ...

ਰਿਲਾਇੰਸ ਤੇ ਰੋਲਸ-ਰਾਇਸ ਮਿਲ ਕੇ ਬਣਾਉਣਗੇ ਲੜਾਕੂ ਜੈੱਟ ਇੰਜਣ, ਭਾਰਤ ‘ਚ ਸਥਾਪਤ ਹੋਵੇਗਾ ਵਿਸ਼ੇਸ਼ ਏਰੋਸਪੇਸ ਕੰਪਲੈਕਸ

ਨਵੀਂ ਦਿੱਲੀ: ਭਾਰਤ ਦੀ ਰੱਖਿਆ ਅਤੇ ਏਰੋਸਪੇਸ ਖੇਤਰ ਵਿੱਚ ਸਵਦੇਸ਼ੀ ਸਮਰੱਥਾ ਨੂੰ ਵੱਡਾ ਹੁਲਾਰਾ ਮਿਲਣ ਜਾ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਅਤੇ ਰੋਲਸ-ਰਾਇਸ ਨੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (AMCA) ਲਈ ਇੰਜਣ ਨਿਰਮਾਣ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟ ਲਈ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਸਾਂਝੇ ਉਪਰਾਲੇ ਤਹਿਤ ਭਾਰਤ ਵਿੱਚ ਹੀ ਉੱਨਤ ਏਅਰੋਸਪੇਸ ਗੈਸ ਟਰਬਾਈਨ ਇੰਜਣਾਂ ਦੇ ਵਿਕਾਸ ਅਤੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।

ਦੋਵੇਂ ਕੰਪਨੀਆਂ ਭਾਰਤ ਵਿੱਚ ਇੱਕ ਵਿਸ਼ੇਸ਼ ਏਰੋਸਪੇਸ ਗੈਸ ਟਰਬਾਈਨ ਕੰਪਲੈਕਸ ਸਥਾਪਤ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਸ ਕੰਪਲੈਕਸ ਨੂੰ ਦੇਸ਼ ਵਿੱਚ ਨਵੀਂ ਪੀੜ੍ਹੀ ਦੀਆਂ ਇੰਜਣ ਤਕਨਾਲੋਜੀਆਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ। ਇਸ ਵਿੱਚ ਇੰਜਣ ਦੇ ਡਿਜ਼ਾਈਨ ਤੋਂ ਲੈ ਕੇ ਵਿਕਾਸ, ਟੈਸਟਿੰਗ, ਨਿਰਮਾਣ ਅਤੇ ਡਿਲੀਵਰੀ ਤੱਕ ਦੀਆਂ ਪ੍ਰਕਿਰਿਆਵਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਸਾਂਝੇ ਪ੍ਰੋਜੈਕਟ ਦਾ ਇੱਕ ਮੁੱਖ ਉਦੇਸ਼ ਅਜਿਹੇ ਇੰਜਣਾਂ ਦੀ ਤਕਨਾਲੋਜੀ ਅਤੇ ਉਤਪਾਦਨ ਸਮਰੱਥਾ ਨੂੰ ਭਾਰਤ ਵਿੱਚ ਵਿਕਸਤ ਕਰਨਾ ਹੈ, ਤਾਂ ਜੋ ਦੇਸ਼ ਦੀ ਰੱਖਿਆ ਲੋੜਾਂ ਲਈ ਵਿਦੇਸ਼ੀ ਨਿਰਭਰਤਾ ਘਟਾਈ ਜਾ ਸਕੇ। ਇਸ ਦੇ ਨਾਲ ਹੀ ਇੰਜਣਾਂ ਲਈ ਲੰਬੇ ਸਮੇਂ ਦੀ ਸਹਾਇਤਾ ਅਤੇ ਰੱਖ-ਰਖਾਅ ਦੀ ਸਮਰੱਥਾ ਵੀ ਵਿਕਸਤ ਕੀਤੀ ਜਾਵੇਗੀ।

AMCA ਭਾਰਤ ਦਾ ਮਹੱਤਵਾਕਾਂਖੀ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਪ੍ਰੋਗਰਾਮ ਹੈ। ਇਸ ਲਈ ਉੱਚ ਸਮਰੱਥਾ ਵਾਲੇ ਇੰਜਣਾਂ ਦੀ ਲੋੜ ਹੋਵੇਗੀ। ਭਾਰਤ ਵਿੱਚ ਅਜਿਹੀ ਇੰਜਣ ਤਕਨਾਲੋਜੀ ਦੇ ਵਿਕਾਸ ਅਤੇ ਨਿਰਮਾਣ ਦੀ ਸਮਰੱਥਾ ਪੈਦਾ ਕਰਨਾ ਦੇਸ਼ ਦੇ ਰੱਖਿਆ ਉਦਯੋਗ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਸ ਪ੍ਰੋਜੈਕਟ ਨੂੰ ‘ਮੇਕ ਇਨ ਇੰਡੀਆ’ ਅਤੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੇ ਟੀਚੇ ਨਾਲ ਵੀ ਜੋੜਿਆ ਜਾ ਰਿਹਾ ਹੈ। ਜੇਕਰ ਯੋਜਨਾ ਅਨੁਸਾਰ ਇਹ ਕੰਪਲੈਕਸ ਵਿਕਸਤ ਹੁੰਦਾ ਹੈ ਤਾਂ ਭਾਰਤ ਵਿੱਚ ਉੱਨਤ ਲੜਾਕੂ ਜਹਾਜ਼ ਇੰਜਣ ਤਕਨਾਲੋਜੀ ਲਈ ਇੱਕ ਮਹੱਤਵਪੂਰਨ ਉਦਯੋਗਿਕ ਅਧਾਰ ਤਿਆਰ ਹੋ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments