Homeਦੇਸ਼13 ਅਗਸਤ ਨੂੰ ਲਾਲ ਕਿਲ੍ਹੇ ’ਤੇ 'ਫੁੱਲ ਡਰੈੱਸ ਰਿਹਰਸਲ' ਦਾ ਕੀਤਾ ਜਾਵੇਗਾ...

13 ਅਗਸਤ ਨੂੰ ਲਾਲ ਕਿਲ੍ਹੇ ’ਤੇ ‘ਫੁੱਲ ਡਰੈੱਸ ਰਿਹਰਸਲ’ ਦਾ ਕੀਤਾ ਜਾਵੇਗਾ ਆਯੋਜਨ 

ਨਵੀਂ ਦਿੱਲੀ :  15 ਅਗਸਤ ਨੂੰ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਲਈ 13 ਅਗਸਤ (ਵੀਰਵਾਰ) ਨੂੰ ਲਾਲ ਕਿਲ੍ਹੇ ’ਤੇ ‘ਫੁੱਲ ਡਰੈੱਸ ਰਿਹਰਸਲ’ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਸੁਰੱਖਿਆ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਟ੍ਰੈਫਿਕ ਪੁਲਿਸ ਨੇ ਵਿਆਪਕ ਪਾਬੰਦੀਆਂ ਲਾਗੂ ਕੀਤੀਆਂ ਹਨ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਲਾਲ ਕਿਲੇ ਦੇ ਆਸਪਾਸ ਸਵੇਰੇ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਆਮ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਸਖ਼ਤ ਪਾਬੰਦੀ ਰਹੇਗੀ। ਇਸ ਦੌਰਾਨ ਸਿਰਫ਼ ਉਨ੍ਹਾਂ ਵਾਹਨਾਂ ਨੂੰ ਹੀ ਪ੍ਰਵੇਸ਼ ਮਿਲੇਗਾ, ਜਿਨ੍ਹਾਂ ਕੋਲ ਪਾਰਕਿੰਗ ਦਾ ਵਿਸ਼ੇਸ਼ ਲੇਬਲ ਹੋਵੇਗਾ

ਇਹ ਰਸਤੇ ਸਵੇਰੇ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਰਹੇਗਾ ਪੂਰੀ ਤਰ੍ਹਾਂ ਬੰਦ

ਲਾਲ ਕਿਲ੍ਹੇ ਵੱਲ ਜਾਣ ਵਾਲੀਆਂ ਮੁੱਖ ਸੜਕਾਂ ਨੂੰ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਰਸਤਿਆਂ ਤੋਂ ਬਚੋ:

  • ਨੇਤਾਜੀ ਸੁਭਾਸ਼ ਮਾਰਗ: ਦਿੱਲੀ ਗੇਟ ਤੋਂ ਛੱਤਾ ਰੇਲ ਚੌਕ ਤੱਕ।
  • ਲੋਥੀਅਨ ਰੋਡ: ਜੀਪੀਓ ਦਿੱਲੀ ਤੋਂ ਛੱਤਾ ਰੇਲ ਚੌਕ ਤੱਕ।
  • ਐਸਪੀ ਮੁਖਰਜੀ ਮਾਰਗ: ਐਚਸੀ ਸੇਨ ਮਾਰਗ ਤੋਂ ਯਮੁਨਾ ਬਾਜ਼ਾਰ ਚੌਕ ਤੱਕ।
  • ਚਾਂਦਨੀ ਚੌਕ ਰੋਡ: ਫੁਹਾਰਾ ਚੌਕ ਤੋਂ ਲਾਲ ਕਿਲ੍ਹੇ ਤੱਕ।
  • ਨਿਸ਼ਾਦਰਾਜ ਮਾਰਗ: ਰਿੰਗ ਰੋਡ ਤੋਂ ਨੇਤਾਜੀ ਸੁਭਾਸ਼ ਮਾਰਗ ਤੱਕ।
  • ਲਿੰਕ ਰੋਡ: ਐਸਪਲੇਨੇਡ ਰੋਡ ਤੋਂ ਨੇਤਾਜੀ ਸੁਭਾਸ਼ ਮਾਰਗ ਤੱਕ।
  • ਰਿੰਗ ਰੋਡ: ਰਾਜਘਾਟ ਤੋਂ ਆਈਐਸਬੀਟੀ ਕਸ਼ਮੀਰੀ ਗੇਟ ਤੱਕ।

ਇਸ ਤੋਂ ਇਲਾਵਾ ਸ਼ਾਂਤੀ ਵੈਨ ਵੱਲ਼ ਜਾਣ ਵਾਲਾ ਮਾਰਗ, ਪੁਰਾਣਾ ਲੋਹੇ ਦਾ ਪੁਲ ਅਤੇ ਗੀਤਾ ਕਲੋਨੀ ਪੁਲ ਵੀ ਬੰਦ ਰਹੇਗਾ। ਲੋਕਾਂ ਨੂੰ ਇੰਡੀਆ ਗੇਟ ਸੀ-ਹੈਕਸਾਗਨ, ਮੰਡੀ ਹਾਊਸ, ਆਈਟੀਓ, ਮਥੁਰਾ ਰੋਡ ਅਤੇ ਜੇਐਲਐਨ ਮਾਰਗ ਆਦਿ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

ਸੁਚਾਰੂ ਯਾਤਰਾ ਲਈ ਇਹਨਾਂ ਵਿਕਲਪਿਕ ਰੂਟਾਂ ਦੀ ਕਰੋ ਵਰਤੋਂ 

ਯਾਤਰੀਆਂ ਨੂੰ ਅਸੁਵਿਧਾ ਤੋਂ ਬਚਣ ਲਈ, ਟ੍ਰੈਫਿਕ ਪੁਲਿਸ ਨੇ ਵਿਕਲਪਿਕ ਰੂਟ ਸੁਝਾਏ ਹਨ:

  1. ਉੱਤਰ ਤੋਂ ਦੱਖਣ ਜਾਣ ਦੇ ਲਈ:

ਔਰਬਿੰਦੋ ਮਾਰਗ ਤੋਂ ਸਫਦਰਜੰਗ ਰੋਡ, ਕਮਲ ਅਤਾਤੁਰਕ ਮਾਰਗ, ਕੌਟਿਲਿਆ ਮਾਰਗ, ਸਰਦਾਰ ਪਟੇਲ ਮਾਰਗ, 11 ਮੂਰਤੀ, ਮਦਰ ਟੈਰੇਸਾ ਕ੍ਰੇਸੈਂਟ, ਪਾਰਕ ਸਟ੍ਰੀਟ, ਮੰਦਰ ਮਾਰਗ, ਪੰਚਕੁਈਆਂ ਰੋਡ ਰਾਹੀਂ ਰਾਣੀ ਝਾਂਸੀ ਰੋਡ ਵੱਲ ਜਾ ਸਕਦੇ ਹੋ।

  1. ਪੂਰਬ ਤੋਂ ਪੱਛਮ ਜਾਣ ਦੇ ਲਈ :

NH-24/NH-9 ਤੋਂ, ਨਿਜ਼ਾਮੂਦੀਨ ਖੱਟੜਾ, ਬਾਰਾਪੁਲਾ ਰੋਡ ਹੁੰਦੇ ਹੋਏ ਰਿੰਗ ਰੋਡ ਦੀ ਵਰਤੋਂ ਕਰੋਂ।  ਜਾਂ DND ਦੇ ਰਸਤੇ ਬਾਰਾਪੁਲਾ ਰੋਡ/ਰਿੰਗ ਰੋਡ ਲੈ ਸਕਦੇ ਹੋ।

  1. ਟ੍ਰਾਂਸ-ਯਮੁਨਾ ਤੋਂ ਉੱਤਰੀ ਦਿੱਲੀ ਜਾਣ ਦੇ ਲਈ:

ਪੁਸ਼ਤਾ ਰੋਡ ਤੋਂ, ਜੀਟੀ ਰੋਡ, ਯੁਧਿਸ਼ਠਿਰ ਸੇਤੂ ਹੁੰਦੇ ਹੋਏ ਆਈਐਸਬੀਟੀ ਕਸ਼ਮੀਰੀ ਗੇਟ ਵੱਲ ਜਾਓ।

ਵਪਾਰਕ ਵਾਹਨਾਂ ਅਤੇ ਬੱਸਾਂ ‘ਤੇ ਪਾਬੰਦੀਆਂ

12 ਅਗਸਤ ਨੂੰ ਅੱਧੀ ਰਾਤ 12:00 ਵਜੇ ਤੋਂ 13 ਅਗਸਤ ਨੂੰ ਸਵੇਰੇ 11:00 ਵਜੇ ਤੱਕ, ਨਿਜ਼ਾਮੂਦੀਨ ਖੱਟੜਾ ਅਤੇ ਵਜ਼ੀਰਾਬਾਦ ਪੁਲ ਦੇ ਵਿਚਕਾਰ ਮਾਲ ਗੱਡੀਆਂ ਦੀ ਮਨਾਹੀ ਹੋਵੇਗੀ। ਮਹਾਰਾਣਾ ਪ੍ਰਤਾਪ ਆਈਐਸਬੀਟੀ ਅਤੇ ਸਰਾਏ ਕਾਲੇ ਖਾਨ ਆਈਐਸਬੀਟੀ ਵਿਚਕਾਰ ਅੰਤਰਰਾਜੀ ਬੱਸਾਂ ਦੀ ਆਗਿਆ ਨਹੀਂ ਹੋਵੇਗੀ। ਸਥਾਨਕ ਬੱਸਾਂ (ਡੀਟੀਸੀ) ਡਾਇਵਰਟ ਕੀਤੇ ਰੂਟਾਂ ‘ਤੇ ਚੱਲਣਗੀਆਂ। 13 ਅਗਸਤ ਨੂੰ ਸਵੇਰੇ 11:00 ਵਜੇ ਤੋਂ ਬਾਅਦ ਬੱਸ ਸੇਵਾਵਾਂ ਆਮ ਵਾਂਗ ਹੋਣ ਦੀ ਉਮੀਦ ਹੈ।

ਲਾਲ ਕਿਲ੍ਹੇ ਦੇ ਆਲੇ-ਦੁਆਲੇ ਪਤੰਗ ਅਤੇ ਡਰੋਨ ਉਡਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ

ਸੁਰੱਖਿਆ ਦੇ ਮੱਦੇਨਜ਼ਰ, ਪੁਲਿਸ ਨੇ ਲਾਲ ਕਿਲ੍ਹਾ ਅਤੇ ਉੱਤਰੀ ਅਤੇ ਮੱਧ ਜ਼ਿਲ੍ਹਿਆਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਤੰਗ ਉਡਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮੰਗਲਵਾਰ ਤੋਂ 16 ਅਗਸਤ ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ, ਸੁਰੱਖਿਆ ਕਾਰਨਾਂ ਕਰਕੇ 2 ਅਗਸਤ ਤੋਂ ਪੂਰੀ ਦਿੱਲੀ ਵਿੱਚ ਡਰੋਨ, ਪੈਰਾਗਲਾਈਡਰ ਜਾਂ ਅਜਿਹੇ ਕਿਸੇ ਵੀ ਹਵਾਈ ਉਪਕਰਣ ਦੀ ਵਰਤੋਂ ਦੀ ਮਨਾਹੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments