Homeਪੰਜਾਬਬਲਾਕ-ਜ਼ੈਡ ਦੀ ਕਰੀਬ 3000 ਵਰਗ ਗਜ਼ ਜ਼ਮੀਨ 'ਤੇ ਚੱਲਿਆ ਪੀਲਾ ਪੰਜਾ

ਬਲਾਕ-ਜ਼ੈਡ ਦੀ ਕਰੀਬ 3000 ਵਰਗ ਗਜ਼ ਜ਼ਮੀਨ ‘ਤੇ ਚੱਲਿਆ ਪੀਲਾ ਪੰਜਾ

ਲੁਧਿਆਣਾ : ਲੁਧਿਆਣਾ ਇੰਪਰੂਵਮੈਂਟ ਟਰੱਸਟ ਵਲੋਂ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਅੱਜ ਟਰੱਸਟ ਨੇ ਬਲਾਕ-ਜ਼ੈਡ ਦੀ ਕਰੀਬ 3000 ਵਰਗ ਗਜ਼ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ‘ਤੇ ਪਿਛਲੇ 35-40 ਸਾਲਾਂ ਤੋਂ ਕਬਜ਼ਾ ਸੀ। ਜਾਣਕਾਰੀ ਅਨੁਸਾਰ ਅੱਜ, 11 ਅਗਸਤ ਨੂੰ ਟਰੱਸਟ ਦੀ ਤਰਫੋਂ ਕਾਰਵਾਈ ਕਰਦੇ ਹੋਏ ਬਲਾਕ-ਜ਼ੈਡ ਸਥਿਤ ਟਰੱਸਟ ਦੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ । ਇਸ ਜ਼ਮੀਨ ਨੂੰ ਟਰੱਸਟ ਦੀ ਅਹਿਮ ਜਾਇਦਾਦ ਦੱਸਿਆ ਗਿਆ ਹੈ। ਟਰੱਸਟ ਅਧਿਕਾਰੀਆਂ ਅਨੁਸਾਰ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਤੋਂ ਬਾਅਦ ਟਰੱਸਟ ਨੂੰ ਇਸ ਤੋਂ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਹੈ।

ਮਾਡਲ ਟਾਊਨ ਐਕਸਟੈਨਸ਼ਨ ਵਿੱਚ ਵੀ ਕਾਰਵਾਈ
ਇਸ ਤੋਂ ਇਲਾਵਾ ਮਾਡਲ ਟਾਊਨ ਐਕਸਟੈਨਸ਼ਨ ਪਾਰਟ-2 ਦੇ ਬਲਾਕ-ਡੀ ਵਿੱਚ ਸਥਿਤ ਟਰੱਸਟ ਦੀਆਂ ਦੁਕਾਨਾਂ ਨੂੰ ਵੀ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਇਹ ਦੁਕਾਨਾਂ ਆਉਣ ਵਾਲੀ ਬੋਲੀ ਦੌਰਾਨ ਵੇਚੀਆਂ ਜਾਣਗੀਆਂ।

ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਚੇਤਾਵਨੀ
ਟਰੱਸਟ ਦੇ ਚੇਅਰਮੈਨ ਨੇ ਹੋਰ ਨਾਜਾਇਜ਼ ਕਾਬਜ਼ਕਾਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਟਰੱਸਟ ਦੀਆਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਹ ਆਪਣੇ ਕਬਜ਼ੇ ਖਾਲੀ ਕਰ ਦੇਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਟਰੱਸਟ ਵੱਲੋਂ ਨਿਯਮਾਂ ਅਨੁਸਾਰ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਕਬਜ਼ਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਟਰੱਸਟ ਦੀਆਂ ਜਾਇਦਾਦਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਇਹ ਮੁਹਿੰਮ ਜਾਰੀ ਰਹੇਗੀ। ਕਾਰਵਾਈ ਦੌਰਾਨ ਟਰੱਸਟ ਦੇ ਕਾਰਜਕਾਰੀ ਇੰਜੀਨੀਅਰ ਵਿਕਰਮ ਕੁਮਾਰ, ਨਰਿੰਦਰ ਸਿੰਗਲਾ, ਸਹਾਇਕ ਟਰੱਸਟ ਇੰਜੀਨੀਅਰ ਬਲਬੀਰ ਸਿੰਘ, ਜਸਕਰਨਬੀਰ ਸਿੰਘ, ਸਮੂਹ ਜੇ.ਈ ਅਤੇ ਫੀਲਡ ਸਟਾਫ਼ ਮੌਕੇ ‘ਤੇ ਹਾਜ਼ਰ ਸੀ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments