Homeਹੈਲਥਬੱਚੇ ਦੇ ਦਿਮਾਗੀ ਵਿਕਾਸ ਲਈ ਅਪਣਾਓ ਇਹ 3 ਸੁਪਰਫੂਡ, ਮਿਲਣਗੇ ਭਰਪੂਰ ਫਾਇਦੇ

ਬੱਚੇ ਦੇ ਦਿਮਾਗੀ ਵਿਕਾਸ ਲਈ ਅਪਣਾਓ ਇਹ 3 ਸੁਪਰਫੂਡ, ਮਿਲਣਗੇ ਭਰਪੂਰ ਫਾਇਦੇ

Health News : ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਮਝਦਾਰ ਬਣੇ, ਬੱਚੇ ਦੇ ਦਿਮਾਗ ਦਾ ਵਿਕਾਸ ਤੇਜ਼ੀ ਨਾਲ ਹੋਵੇ। ਇਸ ਵਿੱਚ ਸ਼ੁਰੂਆਤੀ ਖੁਰਾਕ ਦਾ ਵੱਡਾ ਯੋਗਦਾਨ ਹੁੰਦਾ ਹੈ। ਮਾਹਿਰ ਦੱਸਦੇ ਹਨ ਕਿ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਕੁਝ ਸਾਲ ਉਸਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਖਾਸ ਕਰਕੇ ਪਹਿਲੇ 1000 ਦਿਨਾਂ ਵਿੱਚ ਬੱਚੇ ਦਾ ਦਿਮਾਗ ਤੇਜ਼ੀ ਨਾਲ ਵਧਦਾ ਅਤੇ ਵਿਕਸਤ ਹੁੰਦਾ ਹੈ। ਇਸ ਸਮੇਂ ਦੌਰਾਨ ਆਪਣੇ ਬੱਚੇ ਨੂੰ ਸਹੀ ਭੋਜਨ ਦੇਣਾ ਬਹੁਤ ਜ਼ਰੂਰੀ ਹੈ। ਚੰਗੀ ਖੁਰਾਕ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਦੋਵਾਂ ਦੇ ਵਿਕਾਸ ਵਿੱਚ ਮਦਦ ਕਰਦੀ ਹੈ।

ਬਾਲ ਰੋਗ ਵਿਗਿਆਨੀ ਸਲਾਹ ਦਿੰਦੇ ਹਨ ਕਿ ਬੱਚਿਆਂ ਨੂੰ ਛੇ ਮਹੀਨਿਆਂ ਤੱਕ ਸਿਰਫ਼ ਛਾਤੀ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਛੇ ਮਹੀਨਿਆਂ ਬਾਅਦ, ਕੁਝ ਖਾਸ ਪੌਸ਼ਟਿਕ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਡਾਕਟਰਾਂ ਨੇ ਤਿੰਨ ਸੁਪਰਫੂਡ ਦੱਸਦੇ ਹਨ, ਜੋ ਬੱਚੇ ਦੇ ਦਿਮਾਗ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦੇ ਹਨ। ਆਓ ਜਾਣ ਹਾਂ ਇਨ੍ਹਾਂ ਦੇ ਬਾਰੇ ਵਿੱਚ-

ਨੰਬਰ 1 – ਅਖਰੋਟ ਪੀਸ ਕੇ ਖੁਆਓ

ਬਾਲ ਰੋਗ ਵਿਗਿਆਨੀ ਦਾ ਕਹਿਣਾ ਹੈ ਕਿ ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਓਮੇਗਾ-3 ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚੋਂ ਇੱਕ ਹੈ। ਹਾਲਾਂਕਿ, ਛੋਟੇ ਬੱਚਿਆਂ ਨੂੰ ਅਖਰੋਟ ਪੂਰਾ ਨਹੀਂ ਦੇਣਾ ਚਾਹੀਦਾ। ਬੱਚੇ ਖਾਣੇ ਨੂੰ ਚਬਾ ਨਹੀਂ ਸਕਦੇ ਹਨ ਅਤੇ ਅਖਰੋਟ ਉਨ੍ਹਾਂ ਦੇ ਗਲੇ ਵਿੱਚ ਫਸ ਸਕਦਾ ਹੈ। ਇਸਨੂੰ ਦਲੀਆ, ਦਹੀਂ ਜਾਂ ਫਲਾਂ ਦੀ ਪਿਊਰੀ ਵਿੱਚ ਮਿਲਾ ਕੇ ਬੱਚੇ ਨੂੰ ਦਿੱਤਾ ਜਾ ਸਕਦਾ ਹੈ।

ਨੰਬਰ 2 – ਅੰਡਾ

ਅੰਡੇ ਬੱਚਿਆਂ ਲਈ ਇੱਕ ਚੰਗਾ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ। ਇਹਨਾਂ ਵਿੱਚ ਪ੍ਰੋਟੀਨ ਅਤੇ ਕੋਲੀਨ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ। ਕੋਲੀਨ ਦਿਮਾਗ ਦੇ ਵਿਕਾਸ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ। 6 ਮਹੀਨਿਆਂ ਬਾਅਦ, ਬੱਚੇ ਨੂੰ ਅੰਡੇ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਦਿੱਤਾ ਜਾ ਸਕਦਾ ਹੈ। ਅੰਡੇ ਨੂੰ ਉਬਾਲੋ, ਇਸਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਫਿਰ ਬੱਚੇ ਨੂੰ ਖੁਆਓ।

ਨੰਬਰ 3 – ਰਾਜਗੀਰਾ

ਰਾਜਗੀਰਾ ਨੂੰ ਅਮਰੈਂਥ ਵੀ ਕਿਹਾ ਜਾਂਦਾ ਹੈ। ਡਾਕਟਰ ਕਹਿੰਦੇ ਹਨ ਕਿ ਇਸ ਵਿੱਚ ਪ੍ਰੋਟੀਨ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਚੰਗੀ ਮਾਤਰਾ ਵਿੱਚ ਹੁੰਦੇ ਹਨ। ਰਾਜਗੀਰਾ  ਨੂੰ ਚੰਗੀ ਤਰ੍ਹਾਂ ਪਕਾ ਕੇ  ਨਰਮ ਕਰ ਲੈਣ ਇਸ ਦੇ ਬਾਅਦ ਮੈਸ਼ ਕੀਤੀਆਂ ਸਬਜ਼ੀਆਂ ਨਾਲ ਮਿਲਾਓ ਅਤੇ ਇਸਨੂੰ ਬੱਚੇ ਨੂੰ ਖੁਆਓ। ਇਸ ਨਾਲ ਬੱਚੇ ਦੀ ਖੁਰਾਕ ਵਿੱਚ ਵੱਖ-ਵੱਖ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ।

ਇਸ ਗੱਲ ਦਾ ਰੱਖੋ ਧਿਆਨ:

ਡਾਕਟਰ ਦਾ ਕਹਿਣਾ ਹੈ ਕਿ ਇਹ ਤਿੰਨੋਂ ਭੋਜਨ ਬੱਚੇ ਦੇ ਦਿਮਾਗੀ ਵਿਕਾਸ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਹਾਲਾਂਕਿ, ਇਹ ਸਮਝਣਾ ਮਹੱਤਵਪੂਰਨ ਹੈ ਕਿ ਕੋਈ ਵੀ ਭੋਜਨ ਅਚਾਨਕ ਬੱਚੇ ਨੂੰ ਵਧੇਰੇ ਬੁੱਧੀਮਾਨ ਨਹੀਂ ਬਣਾ ਸਕਦਾ। ਬੱਚੇ ਦੇ ਦਿਮਾਗ ਅਤੇ ਸਰੀਰ ਦੇ ਚੰਗੇ ਵਿਕਾਸ ਦੇ ਲਈ ਪੂਰੀ ਡਾਈਟ ਦਾ ਸੰਤੁਲਿਤ ਹੋਣਾ ਜ਼ਰੂਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments