Homeਦੇਸ਼ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਿਥੁਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ...

ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਿਥੁਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕਰਨ ਦਾ ਕੀਤਾ ਐਲਾਨ

ਮੁੰਬਈ : ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਨੂੰ ਪਛਾਣਨ ਲਈ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇੰਡਸਟਰੀ ‘ਚ ਆਪਣੇ ਕੰਮ ਲਈ ਕਈ ਐਵਾਰਡ ਜਿੱਤੇ ਹਨ। ਇਸ ਦੇ ਨਾਲ ਹੀ ਹੁਣ ਮਿਥੁਨ ਦਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਆਈ.ਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਗਜ ਅਦਾਕਾਰ ਨੂੰ ਉਨ੍ਹਾਂ ਦੇ ਸ਼ਾਨਦਾਰ ਸਿਨੇਮਾ ਸਫ਼ਰ ਅਤੇ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਐਕਸ ‘ਤੇ ਘੋਸ਼ਣਾ ਕਰਦੇ ਹੋਏ, ਅਸ਼ਵਿਨੀ ਵੈਸ਼ਨਵ ਨੇ ਕਿਹਾ, ‘ਮਿਥੁਨ ਦਾ ਕਮਾਲ ਦਾ ਸਿਨੇਮਿਕ ਸਫ਼ਰ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਹੈ! ਇਹ ਐਲਾਨ ਕਰਨਾ ਮਾਣ ਵਾਲੀ ਗੱਲ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਜਿਊਰੀ ਨੇ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਅਨੁਭਵੀ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪੁਰਸਕਾਰ 8 ਅਕਤੂਬਰ, 2024 ਨੂੰ ਹੋਣ ਵਾਲੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਮਿਥੁਨ ਚੱਕਰਵਰਤੀ ਨੂੰ ਦਿੱਤਾ ਜਾਵੇਗਾ।

 ਤੁਹਾਨੂੰ ਦੱਸ ਦੇਈਏ, ਮਿਥੁਨ ਚੱਕਰਵਰਤੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1976 ਵਿੱਚ ਫਿਲਮ ‘ਦੋ ਅੰਜਾਨੇ’ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਾਲ ਕੀਤੀ ਸੀ। ਫਿਰ ਉਨ੍ਹਾਂ ਨੂੰ 1977 ਵਿਚ ਲੀਡ ਵਜੋਂ ਸਵੀਕਾਰਤਾ ਮਿਲੀ। ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਫਿਲਮ ‘ਮ੍ਰਿਗਯਾ’ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਫਿਰ 1982 ‘ਚ ਉਨ੍ਹਾਂ ਦੀ ਫਿਲਮ ‘ਡਿਸਕੋ ਡਾਂਸਰ’ ਰਿਲੀਜ਼ ਹੋਈ, ਜਿਸ ਤੋਂ ਬਾਅਦ ਉਹ ਲਾਈਮਲਾਈਟ ‘ਚ ਆ ਗਏ। ਇਸ ਤੋਂ ਬਾਅਦ ਉਹ ‘ਓ ਮਾਈ ਗੌਡ’, ‘ਅਗਨੀਪਥ’, ‘ਮੁਝੇ ਇੰਸਾਫ ਚਾਹੀਏ’, ‘ਹਮ ਸੇ ਹੈ ਜਮਨਾ’, ‘ਪਸੰਦੀ ਅਪਨੀ ਅਪਨੀ’, ‘ਘਰ ਏਕ ਮੰਦਰ’ ਅਤੇ ‘ਕਸਮ ਪੈਦਾ ਕਰਨੇ ਵਾਲੇ ਕੀ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ‘ਚ ਨਜ਼ਰ ਆਏ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments