ਸਪੋਰਟਸ ਡੈਸਕ: ਡਿਫੈਂਡਰ ਅਨਮੋਲ ਏਕਾ 30 ਅਗਸਤ ਤੋਂ 13 ਸਤੰਬਰ ਤੱਕ ਚੀਨ ਦੇ ਮੋਕੀ ਵਿੱਚ ਹੋਣ ਵਾਲੇ ਏ.ਐਚ.ਐਫ. (ਏਸ਼ੀਅਨ ਹਾਕੀ ਫੈਡਰੇਸ਼ਨ) ਜੂਨੀਅਰ ਏਸ਼ੀਆ ਕੱਪ ਵਿੱਚ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਹਾਕੀ ਇੰਡੀਆ ਦੇ ਚੋਣਕਾਰਾਂ ਨੇ ਅਰਜੁਨ ਸੰਤੋਸ਼ ਹਰਗੁੜੇ ਅਤੇ ਰਿਤਿਕ ਲਾਕੜਾ ਨੂੰ ਵੀ ਦੋ ਬਦਲਵੇਂ ਖਿਡਾਰੀਆਂ ਵਜੋਂ ਨਾਮਜ਼ਦ ਕੀਤਾ ਹੈ।
ਭਾਰਤੀ ਟੀਮ ਇਸ ਸਮੇਂ ਨਵੇਂ ਨਿਯੁਕਤ ਕੋਚ ਫਰੈਡਰਿਕ ਸੋਏਜ਼ ਦੀ ਅਗਵਾਈ ਹੇਠ ਬੈਂਗਲੁਰੂ ਸਥਿਤ ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ ਵਿੱਚ ਅਭਿਆਸ ਕਰ ਰਹੀ ਹੈ। ਭਾਰਤੀ ਟੀਮ ਨੇ ਹਾਲ ਹੀ ‘ਚ ਏਸ਼ੀਆ ਕੱਪ ਦੀ ਤਿਆਰੀ ਲਈ ਬੈਲਜੀਅਮ ਦਾ ਦੌਰਾ ਵੀ ਕੀਤਾ ਸੀ। ਕੋਚ ਸੋਏਜ਼ ਨੇ ਇਕ ਰਿਲੀਜ਼ ‘ਚ ਕਿਹਾ, ‘ਜੂਨੀਅਰ ਏਸ਼ੀਆ ਕੱਪ ਲਈ ਚੁਣੀ ਗਈ ਟੀਮ ਬਹੁਤ ਸੰਤੁਲਿਤ ਹੈ। ਖਿਡਾਰੀਆਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸਖ਼ਤ ਮਿਹਨਤ ਕੀਤੀ ਹੈ। ਖਿਡਾਰੀਆਂ ਦੀ ਚੋਣ ਲਗਾਤਾਰ ਚੰਗੇ ਪ੍ਰਦਰਸ਼ਨ, ਸਕਾਰਾਤਮਕ ਰਵੱਈਏ ਅਤੇ ਦਬਾਅ ਵਿੱਚ ਸਾਡੀ ਰਣਨੀਤੀ ਨੂੰ ਲਾਗੂ ਕਰਨ ਦੀ ਯੋਗਤਾ ਦੇ ਆਧਾਰ ‘ਤੇ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ, ‘ਸਾਨੂੰ ਏਸ਼ੀਆ ਕੱਪ ‘ਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਅਨੁਸ਼ਾਸਿਤ ਅਤੇ ਹਮਲਾਵਰ ਹਾਕੀ ਖੇਡਣ ‘ਤੇ ਧਿਆਨ ਦੇਵਾਂਗੇ ਅਤੇ ਆਪਣੀ ਰਣਨੀਤੀ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ।
ਟੀਮ:
ਗੋਲਕੀਪਰ: ਵਿਵੇਕ ਲਾਕੜਾ, ਕੁਨਾਲ ਤਿਵਾਤੀਆ।
ਡਿਫੈਂਡਰ: ਅਨਮੋਲ ਅੱਕਾ (ਕਪਤਾਨ), ਰੋਹਿਤ ਕੁੱਲੂ, ਚਿਰਾਗ, ਰਵਿੰਦਰ, ਆਸ਼ੂ ਮੌਰਿਆ, ਸੰਜੀਤ ਟਿਰਕੀ, ਸੁਖਵਿੰਦਰ।
ਮਿਡਫੀਲਡਰ: ਅਦਰੋਹਿਤ ਏਕਾ, ਹਰਪਾਲ, ਜੀਤਪਾਲ, ਮਨਮੀਤ ਸਿੰਘ ਰਾਏ
ਫਾਰਵਰਡ: ਅਜੀਤ ਯਾਦਵ, ਪ੍ਰਭਦੀਪ ਸਿੰਘ, ਗੁਰਸੇਵਕ ਸਿੰਘ, ਆਰੀਅਨ ਜੇਸ, ਲਵਨੂਰ ਸਿੰਘ।
ਸਟੈਂਡਬਾਏ ਖਿਡਾਰੀ: ਅਰਜੁਨ ਸੰਤੋਸ਼ ਹਰਗੁੜੇ, ਰਿਤਿਕ ਲਾਕੜਾ।












