ਪੰਜਾਬ : ਪੰਜਾਬ ਭਰ ‘ਚ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਯੰਤੀ (Mahatma Gandhi Jayanti) ‘ਤੇ ਦੇਸ਼ ਭਰ ‘ਚ ਜਨਤਕ ਛੁੱਟੀ ਹੋਵੇਗੀ।
ਹੁਣ 3 ਅਕਤੂਬਰ ਨੂੰ ਸਰਕਾਰੀ ਛੁੱਟੀ ਹੋਵੇਗੀ। ਕਿਉਂਕਿ 3 ਅਕਤੂਬਰ ਨੂੰ ਮਹਾਰਾਜ ਅਗਰਸੇਨ ਜੈਅੰਤੀ ਹੈ, ਜਿਸ ਕਾਰਨ ਸਰਕਾਰੀ, ਨਿੱਜੀ ਦਫ਼ਤਰ, ਬੈਂਕ, ਸਕੂਲ, ਕਾਲਜ ਸਭ ਬੰਦ ਰਹਿਣਗੇ। ਇਸ ਦੇ ਨਾਲ ਹੀ ਇਹ ਦਿਨ ਡਰਾਈ ਡੇਅ ਹੈ, ਜਿਸ ਕਾਰਨ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
ਦੱਸ ਦਈਏ ਕਿ ਅਕਤੂਬਰ ‘ਚ ਦੁਸਹਿਰਾ, ਦੀਵਾਲੀ ਅਤੇ ਦੁਰਗਾ ਪੂਜਾ ਵਰਗੇ ਵੱਡੇ ਤਿਉਹਾਰਾਂ ਕਾਰਨ ਸਰਕਾਰੀ ਛੁੱਟੀਆਂ ਹੋਣਗੀਆਂ। ਇਹ ਮਹੀਨਾ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਲਈ ਰਾਹਤ ਵਾਲਾ ਸਾਬਤ ਹੋਵੇਗਾ ਕਿਉਂਕਿ ਇਨ੍ਹਾਂ ਤਿਉਹਾਰਾਂ ਕਾਰਨ ਉਨ੍ਹਾਂ ਨੂੰ ਲੰਬੀਆਂ ਛੁੱਟੀਆਂ ਮਿਲਣਗੀਆਂ।