Homeਪੰਜਾਬਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਨੇ ਇੱਕ ਵਾਧੂ ਏਅਰ-ਕੰਡੀਸ਼ਨਡ ਚੇਅਰ ਕਾਰ ਕੋਚ...

ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਨੇ ਇੱਕ ਵਾਧੂ ਏਅਰ-ਕੰਡੀਸ਼ਨਡ ਚੇਅਰ ਕਾਰ ਕੋਚ ਜੋੜਨ ਦਾ ਕੀਤਾ ਫ਼ੈਸਲਾ

ਫ਼ਿਰੋਜ਼ਪੁਰ : ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਨੇ ਟ੍ਰੇਨ ਨੰਬਰ 14541/14542 (ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ) ਵਿੱਚ 2 ਅਗਸਤ ਤੋਂ 1 ਅਕਤੂਬਰ ਤੱਕ ਅਸਥਾਈ ਤੌਰ ‘ਤੇ ਇੱਕ ਵਾਧੂ  ਏਅਰ-ਕੰਡੀਸ਼ਨਡ ਚੇਅਰ ਕਾਰ ਕੋਚ ਜੋੜਨ ਦਾ ਫੈਸਲਾ ਕੀਤਾ ਹੈ। ਵਾਧੂ ਕੋਚ ਦੇ ਜੋੜ ਨਾਲ ਟ੍ਰੇਨ ਵਿੱਚ ਯਾਤਰੀਆਂ ਲਈ ਸੀਟਾਂ ਦੀ ਉਪਲਬਧਤਾ ਵਧੇਗੀ। ਇਸ ਨਾਲ ਵਧੇਰੇ ਯਾਤਰੀਆਂ ਨੂੰ ਯਾਤਰਾ ਕਰਨ ਦਾ ਮੌਕਾ ਮਿਲੇਗਾ, ਉਡੀਕ ਸੂਚੀਆਂ ਘਟਣਗੀਆਂ ਅਤੇ ਉਨ੍ਹਾਂ ਦੀ ਯਾਤਰਾ ਵਧੇਰੇ ਸੁਵਿਧਾਜਨਕ ਅਤੇ ਆਰਾਮਦਾਇਕ ਹੋਵੇਗੀ।

ਇਹ ਜਾਣਕਾਰੀ ਦਿੰਦੇ ਹੋਏ ਬਸੰਤ ਕੁਮਾਰ ਸੀਨੀਅਰ ਮੰਡਲ ਵਪਾਰ ਪ੍ਰਬੰਧਕ ਨੇ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਤੋਂ ਅਪੀਲ ਕੀਤੀ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਰਿਜ਼ਰਵੇਸ਼ਨ ਸਬੰਧੀ ਅੱਪਡੇਟ ਜਾਣਕਾਰੀ ਰਾਸ਼ਟਰੀ ਟ੍ਰੇਨ ਪੁੱਛਗਿੱਛ ਪ੍ਰਣਾਲੀ (ਐੱਨ.ਟੀ.ਈ.ਐੱਸ.) ਜਾਂ ਰੇਲਵੇ ਹੈਲਪਲਾਈਨ 139 ਰਾਹੀਂ ਜ਼ਰੂਰ ਪ੍ਰਾਪਤ ਕਰ ਲੈਣ। ਯਾਤਰੀਆਂ ਨੂੰ ਬਿਹਤਰ ਅਤੇ ਸੁਗਮ ਯਾਤਰਾ ਸਹੂਲਤਾਂ ਮੁਹੱਈਆ ਕਰਾਉਣਾ ਬੋਰਡ ਦੀ ਸਭ ਤੋਂ ਵੱਡੀ ਤਰਜੀਹ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments