Homeਹਰਿਆਣਾਜੈਸਮੀਨ ਲਾਂਬੋਰੀਆ ਨੇ ਮਹਿਲਾ ਮੁੱਕੇਬਾਜ਼ੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ...

ਜੈਸਮੀਨ ਲਾਂਬੋਰੀਆ ਨੇ ਮਹਿਲਾ ਮੁੱਕੇਬਾਜ਼ੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ‘ਚ ਜਿੱਤਿਆ ਸੋਨ ਤਗਮਾ

ਹਰਿਆਣਾ: ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੇ ਸੱਤਵਾਂ ਸੋਨ ਤਮਗਾ ਜਿੱਤ ਲਿਆ ਹੈ। ਜੈਸਮੀਨ ਲਾਂਬੋਰੀਆ ਨੇ ਮਹਿਲਾ ਮੁੱਕੇਬਾਜ਼ੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਮਿਕੇਲਾ ਵਾਲਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਇਸ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ੀ ਦੇ 54 ਕਿਲੋਗ੍ਰਾਮ ਵਰਗ ਵਿੱਚ ਪ੍ਰੀਤੀ ਪਵਾਰ ਨੇ ਕੈਨੇਡਾ ਦੀ ਸਵਾਨਾ ਡੋਲਮਾਗੋ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਭਾਰਤ ਦੇ ਕੋਲ 7 ਸੋਨ ਸਮੇਤ ਕੁੱਲ 27 ਤਗਮੇ ਹੋ ਗਏ ਹਨ। ਭਾਰਤ ਤਮਗਾ ਸੂਚੀ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਇਸ ਦੇ ਨਾਲ ਹੀ ਭਾਰਤ ਦੇ 8 ਹੋਰ ਮੁੱਕੇਬਾਜ਼ ਗੋਲਡ ਮੈਡਲ ਲਈ ਫਾਈਨਲ ਵਿੱਚ ਭਿੜਨਗੇ। ਸ਼ਾਮ 4:15 ਵਜੇ ਜਾਦੂਮਣੀ ਸਿੰਘ (55 ਕਿਲੋਗ੍ਰਾਮ), ਰਾਤ 9 ਵਜੇ ਸਾਕਸ਼ੀ ਚੌਧਰੀ (51 ਕਿਲੋਗ੍ਰਾਮ), ਰਾਤ 9:15 ਵਜੇ ਪ੍ਰਿਆ ਘੰਘਾਸ (60 ਕਿਲੋਗ੍ਰਾਮ), ਰਾਤ 9:30 ਵਜੇ ਅਰੁੰਧਤੀ ਚੌਧਰੀ (70 ਕਿਲੋਗ੍ਰਾਮ), ਰਾਤ 10:15 ਵਜੇ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ: 56 ਕਿਲੋਗ੍ਰਾਮ) 11:15 ਵਜੇ ਅੰਕੁਸ਼ ਪੰਘਾਲ (80 ਕਿਲੋਗ੍ਰਾਮ) ਅਤੇ 11:45 ਵਜੇ ਨਰਿੰਦਰ ਬਰਵਾਲ (90+ ਕਿਲੋਗ੍ਰਾਮ) ਆਪਣੇ-ਆਪਣੇ ਫਾਈਨਲ ਮੈਚ ਖੇਡਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments