ਪੰਜਾਬ : ਐਂਟੀ ਨਾਰਕੋਟਿਕਸ ਟਾਸਕ ਫੋਰਸ (Anti-Narcotics Task Force) (ਐਨ.ਟੀ.ਐਫ.) ਨੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸੀ। ਇਸ ਦੌਰਾਨ 13 ਮੁਲਜ਼ਮਾਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਸਾਮਾਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਨ੍ਹਾਂ 13 ਮੁਲਜ਼ਮਾਂ ਵਿੱਚ ਨਿਗਮ ਦੇ ਬਿਲ ਕਲਰਕ ਰਿੰਕੂ ਥਾਪਰ, ਜਗਰਾਉਂ ਦੀ ਫੀਡ ਫੈਕਟਰੀ ਦਾ ਮਾਲਕ ਪਵਨ ਅਤੇ ਉਨ੍ਹਾਂ ਦਾ ਨੌਕਰ ਸੰਜੀਵ ਚਾਵਲਾ ਸ਼ਾਮਲ ਹਨ, ਜਿਨ੍ਹਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
ਨਿਗਮ ਦੇ ਕਲਰਕ ਖ਼ਿਲਾਫ਼ ਕਾਰਵਾਈ ਕਰਦੇ ਹੋਏ ਏ.ਟੀ.ਐਫ. ਟੀਮ ਨੇ ਕਲਰਕ ਥਾਪਰ ਦੀ ਰਿਪੋਰਟ ਨਿਗਮ ਨੂੰ ਸੌਂਪ ਦਿੱਤੀ ਹੈ ਤਾਂ ਜੋ ਕਾਰਵਾਈ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਏ.ਐੱਨ.ਟੀ.ਐੱਫ. ਨੇ ਜਲੰਧਰ ਅਤੇ ਅੰਮ੍ਰਿਤਸਰ ‘ਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੀ। ਰਿੰਕੂ ਦੇ ਘਰੋਂ ਮੁਲਜ਼ਮਾਂ ਕੋਲੋਂ ਲੱਖਾਂ ਰੁਪਏ ਦਾ ਸੋਨਾ, ਮੋਬਾਈਲ ਫ਼ੋਨ, ਲੈਪਟਾਪ, ਪਿਸਤੌਲ, ਕਾਰਤੂਸ ਅਤੇ ਡਰੱਗ ਮਨੀ ਬਰਾਮਦ ਹੋਈ ਸੀ।
ਜਦੋਂਕਿ ਅੰਮ੍ਰਿਤਸਰ ਤੋਂ ਲਵਪ੍ਰਤੀ ਸਿੰਘ ਲਵੀ ਵਾਸੀ ਪਿੰਡ ਕੋਟ ਮਿੱਤ ਸਿੰਘ ਅਤੇ ਉਸ ਦੇ ਸਾਥੀ ਵਿਸ਼ਾਲ ਵਾਸੀ ਤਰਨਤਾਰਨ ਕੋਲੋਂ ਚਿਟਾ, ਪਿਸਤੌਲ ਅਤੇ ਕਾਰਤੂਸ, ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਹੋਈ ਸੀ। ਇਸ ਛਾਪੇਮਾਰੀ ਦੌਰਾਨ ਲਵੀ ਅਤੇ ਅੰਕੁਸ਼ ਤੋਂ ਪੁੱਛਗਿੱਛ ਕਰਕੇ ਲੁਧਿਆਣਾ ਦੇ ਕਮਲ, ਚੰਦਨ ਸ਼ਰਮਾ ਅਤੇ ਆਕਾਸ਼ ਸ਼ਰਮਾ ਸਮੇਤ 4 ਹੋਰ ਮੁਲਜ਼ਮ ਫੜੇ ਗਏ ਸੀ।