Homeਖੇਡਾਂਕ੍ਰਿਕਟ ਜਗਤ ’ਚ ਸੋਗ ਦੀ ਲਹਿਰ, ਵੈਸਟ ਇੰਡੀਜ਼ ਦੇ ਮਹਾਨ ਖਿਡਾਰੀ ਸਰ...

ਕ੍ਰਿਕਟ ਜਗਤ ’ਚ ਸੋਗ ਦੀ ਲਹਿਰ, ਵੈਸਟ ਇੰਡੀਜ਼ ਦੇ ਮਹਾਨ ਖਿਡਾਰੀ ਸਰ ਗਾਰਫੀਲਡ ਸੋਬਰਸ ਦਾ ਹੋਇਆ ਦੇਹਾਂਤ

Sports News : ਕ੍ਰਿਕਟ ਜਗਤ ਦੇ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕ੍ਰਿਕਟ ਇਤਿਹਾਸ ਦੇ ਸਭ ਤੋਂ ਮਹਾਨ ਆਲਰਾਊਂਡਰ ਮੰਨੇ ਜਾਣ ਵਾਲੇ ਵੈਸਟ ਇੰਡੀਜ਼ ਦੇ ਮਹਾਨ ਖਿਡਾਰੀ ਸਰ ਗਾਰਫੀਲਡ ਸੋਬਰਸ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਕ੍ਰਿਕਟ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ। ਕ੍ਰਿਕਟ ਵੈਸਟ ਇੰਡੀਜ਼ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਦੇ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਸਰ ਗਾਰਫੀਲਡ ਸੋਬਰਸ ਦਾ ਜਨਮ 28 ਜੁਲਾਈ, 1936 ਨੂੰ ਬਾਰਬਾਡੋਸ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਸ਼ਾਨਦਾਰ ਖੇਡ ਨਾਲ ਕ੍ਰਿਕਟ ਦੀ ਪਰਿਭਾਸ਼ਾ ਬਦਲ ਦਿੱਤੀ।  ਇਸ ਦੇ ਨਾਲ ਹੀ ਉਹ ਖੱਬੇ ਹੱਥ ਨਾਲ ਫਾਸਟ-ਮੀਡੀਅਮ ਪੇਸ ਅਤੇ ਸਪਿਨ ਗੇਂਦਬਾਜ਼ੀ ਦੋਵੇਂ ਕਰਨ ਵਿੱਚ ਮਾਹਰ ਸਨ। ਮੈਦਾਨ ‘ਤੇ ਉਨ੍ਹਾਂ ਦੀ ਫੁਰਤੀ ਅਤੇ ਸ਼ਾਨਦਾਰ ਫੀਲਡਿੰਗ ਨੇ ਉਨ੍ਹਾਂ ਨੂੰ ਆਪਣੀ ਪੀੜ੍ਹੀ ਦੇ ਸਰਬੋਤਮ ਫੀਲਡਰਾਂ ਵਿੱਚ ਵੀ ਸ਼ਾਮਲ ਕੀਤਾ। ਉਨ੍ਹਾਂ ਦੀ ਇਸੇ ਬਹੁਮੁਖੀ ਪ੍ਰਤਿਭਾ ਨੇ ਉਨ੍ਹਾਂ ਨੂੰ ਕ੍ਰਿਕਟ ਦਾ ਸਭ ਤੋਂ ਸੰਪੂਰਨ ਖਿਡਾਰੀ ਬਣਾ ਦਿੱਤਾ।

17 ਸਾਲ ਦੀ ਉਮਰ ਵਿੱਚ ਕੀਤਾ ਟੈਸਟ ਡੈਬਿਊ  

ਸਰ ਗਾਰਫੀਲਡ ਸੋਬਰਸ ਨੇ ਸਿਰਫ਼ 17 ਸਾਲ ਦੀ ਉਮਰ ਵਿੱਚ ਵੈਸਟ ਇੰਡੀਜ਼ ਲਈ ਆਪਣਾ ਟੈਸਟ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 93 ਟੈਸਟ ਮੈਚ ਖੇਡੇ, 57.78 ਦੀ ਔਸਤ ਨਾਲ 8032 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਸਮੇਂ ਦੌਰਾਨ 26 ਸੈਂਕੜੇ ਬਣਾਏ। ਉਨ੍ਹਾਂ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, 235 ਵਿਕਟਾਂ ਲਈਆਂ। ਫੀਲਡਿੰਗ ਵੀ ਮਹੱਤਵਪੂਰਨ ਸੀ। ਉਸਨੇ ਟੈਸਟ ਕ੍ਰਿਕਟ ਵਿੱਚ 109 ਕੈਚ ਲੈ ਕੇ ਆਪਣੀ ਯੋਗਤਾ ਸਾਬਤ ਕੀਤੀ।

ਉਨ੍ਹਾਂ ਦੇ ਦੇਹਾਂਤ ਨਾਲ, ਕ੍ਰਿਕਟ ਜਗਤ ਨੇ ਇੱਕ ਮਹਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ, ਜਿਸਨੇ ਆਪਣੀ ਖੇਡ ਨਾਲ ਲੱਖਾਂ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ ਅਤੇ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ।

ਵੈਸਟਇੰਡੀਜ਼ ਦੇ ਮਹਾਨ ਆਲਰਾਊਂਡਰ ਸਰ ਗਾਰਫੀਲਡ ਸੋਬਰਸ ਦੇ 89 ਸਾਲ ਦੀ ਉਮਰ ਵਿੱਚ ਦੇਹਾਂਤ ‘ਤੇ ਬੀ.ਸੀ.ਸੀ.ਆਈ. ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਬੋਰਡ ਨੇ ਉਸਨੂੰ ਇੱਕ ਸੱਚਾ ਕ੍ਰਿਕਟ ਆਈਕਨ ਅਤੇ ਹਰ ਸਮੇਂ ਦੇ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ ਦੱਸਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments