ਨਵੀਂ ਦਿੱਲੀ: ਆਈ.ਆਰ.ਸੀ.ਟੀ.ਸੀ. ਵੈੱਬਸਾਈਟ ਦੀ ਨਵੀਂ ਦਿੱਖ ਨੂੰ ਅਜ਼ਮਾਉਣ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ‘ਤੇ ਫੀਡਬੈਕ ਦੇਣ ਲਈ ਆਈ.ਆਰ.ਸੀ.ਟੀ.ਸੀ. ਦੀ ਨਵੀਂ ਵੈੱਬਸਾਈਟ ਦਾ ਬੀਟਾ ਸੰਸਕਰਣ ਅੱਜ ਰਾਤ 9 ਵਜੇ ਲਾਂਚ ਕੀਤਾ ਜਾ ਰਿਹਾ ਹੈ। ਇਸ ਨੂੰ https://www.irctc.co.in/eticket/ ਲਿੰਕ ‘ਤੇ ਜਾ ਕੇ ਦੇਖਿਆ ਜਾ ਸਕਦਾ ਹੈ। ਬੀਟਾ ਵਰਜ਼ਨ ਦਾ ਲਿੰਕ ਮੌਜੂਦਾ ਵੈੱਬਸਾਈਟ ਦੇ ਹੋਮਪੇਜ ‘ਤੇ ਵੀ ਦਿੱਤਾ ਗਿਆ ਹੈ।
ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨਾਲ ਗੱਲਬਾਤ ਦੌਰਾਨ ਇਹ ਸੁਧਾਰ ਸੁਝਾਏ ਸਨ।
ਆਈ.ਆਰ.ਸੀ.ਟੀ.ਸੀ. ਵੈੱਬਸਾਈਟ ਪਹਿਲੀ ਵਾਰ 2002 ਵਿੱਚ ਲਾਂਚ ਕੀਤੀ ਗਈ ਸੀ ਅਤੇ ਵਰਤਮਾਨ ਵਿੱਚ ਹਰ ਦਿਨ ਔਸਤਨ 14.5 ਲੱਖ ਟਿਕਟਾਂ ਦਾ ਪ੍ਰਬੰਧਨ ਕਰਦੀ ਹੈ। ਨਵੀਂ ਵੈੱਬਸਾਈਟ ਦਾ ਯੂਜ਼ਰ ਇੰਟਰਫੇਸ ਸਾਫ਼ ਹੈ ਅਤੇ ਉਪਭੋਗਤਾ ਅਨੁਭਵ ਨੂੰ ਸਰਲ ਬਣਾਇਆ ਗਿਆ ਹੈ।
ਆਈ.ਆਰ.ਸੀ.ਟੀ.ਸੀ. ਨੇ ਬੀਟਾ ਸੰਸਕਰਣ ਵਿੱਚ ਚਾਰ ਵੱਡੇ ਸੁਧਾਰ ਕੀਤੇ ਹਨ:
1. ਕੈਪਚਾ: ਕੋਈ ਬੇਲੋੜੀ ਕੈਪਚਾ ਨਹੀਂ। ਕੋਈ ਬੇਲੋੜੇ ਪੌਪ-ਅੱਪ ਨਹੀਂ। ਕੋਈ ਫਲੈਸ਼ਿੰਗ ਗ੍ਰਾਫਿਕਸ ਨਹੀਂ। ਧਿਆਨ ਭਟਕਾਉਣ ਵਾਲੀ ਕੋਈ ਚੀਜ ਨਹੀਂ ।
2. ਸੀਟ ਦੀ ਉਪਲਬਧਤਾ: ਸਾਰੀਆਂ ਕਲਾਸਾਂ ਵਿੱਚ ਦਿਖਾਈ ਦਿੰਦੀ ਹੈ।
3. ਤੇਜ਼ ਚੈਕਆਉਟ: ਬੁਕਿੰਗ ਲਈ ਲੋੜੀਂਦੇ ਕਦਮਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ।
4. ਆਸਾਨ ਦੁਹਰਾਓ ਬੁਕਿੰਗ: ਯਾਤਰੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ।
ਡਿਜ਼ਾਇਨ ਦੀ ਪ੍ਰਕਿਰਿਆ ਵਿੱਚ ਵਿਦਿਆਰਥੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਵੈੱਬਸਾਈਟ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ। ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ, ਨਵੀਂ ਵੈੱਬਸਾਈਟ ਅਜ਼ਮਾਇਸ਼ ਲਈ ਤਿਆਰ ਹੈ।
ਬੀਟਾ ਸੰਸਕਰਣ ਹੋਰ ਸੁਧਾਰਾਂ ਲਈ ਉਪਭੋਗਤਾ ਫੀਡਬੈਕ ਪ੍ਰਦਾਨ ਕਰੇਗਾ, ਜਿਸ ਨੂੰ ਗਾਹਕਾਂ ਦੀ ਸੰਤੁਸ਼ਟੀ ਵਧਾਉਣ ਲਈ ਭਵਿੱਖ ਦੇ ਸੰਸਕਰਣਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਬਹੁਤ ਜਲਦੀ, ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਨੂੰ ਆਉਣ ਵਾਲੇ ਨਵੇਂ ਯਾਤਰੀ ਰਿਜ਼ਰਵੇਸ਼ਨ ਇੰਜਣ ਨਾਲ ਵੀ ਜੋੜਿਆ ਜਾਵੇਗਾ। ਕਿਉਂਕਿ ਯਾਤਰੀ ਰਿਜ਼ਰਵੇਸ਼ਨ ਇੰਜਣ ਨੂੰ ਵੀ ਨਾਲੋ ਨਾਲ ਅੱਪਗ੍ਰੇਡ ਕੀਤਾ ਜਾ ਰਿਹਾ ਹੈ, ਇਸ ਲਈ ਇੱਕ ਪੂਰੀ ਤਰ੍ਹਾਂ ਕੰਮ ਕਰਨ ਵਾਲਾ ਨਵਾਂ ਆਈ.ਆਰ.ਸੀ.ਟੀ.ਸੀ. ਪੋਰਟਲ ਕੁਝ ਹਫ਼ਤਿਆਂ ਵਿੱਚ ਉਪਲਬਧ ਹੋਵੇਗਾ।
ਇਸ ਦੇ ਨਾਲ ਹੀ, ਆਈ.ਆਰ.ਸੀ.ਟੀ.ਸੀ. ਦਹਾਕਿਆਂ ਪੁਰਾਣੇ ‘ਪੈਸੇਂਜਰ ਰਿਜ਼ਰਵੇਸ਼ਨ ਇੰਜਣ’ ਨੂੰ ਅਪਗ੍ਰੇਡ ਕਰ ਰਿਹਾ ਹੈ ਜੋ ਕਈ ਟ੍ਰੇਨ ਬੁਕਿੰਗ ਐਪਸ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਲਈ ਬਹੁਤ ਕੰਮ ਦੀ ਲੋੜ ਸੀ ਕਿਉਂਕਿ ਸਿਸਟਮ ਨੂੰ ਅੱਪਗਰੇਡ ਦੌਰਾਨ ਵੀ ਚਾਲੂ ਰਹਿਣ ਦੀ ਲੋੜ ਸੀ। ਨਵਾਂ ‘ਪੈਸੇਂਜਰ ਰਿਜ਼ਰਵੇਸ਼ਨ ਇੰਜਣ’ ਜਲਦੀ ਹੀ ਲਾਂਚ ਕੀਤਾ ਜਾਵੇਗਾ।
ਅਸੀਂ ਆਪਣੇ ਉਪਭੋਗਤਾਵਾਂ ਨੂੰ ਨਵੇਂ ਡਿਜ਼ਾਈਨ ‘ਤੇ ਆਪਣੇ ਕੀਮਤੀ ਸੁਝਾਅ ਅਤੇ ਫੀਡਬੈਕ ਦੇਣ ਦੀ ਬੇਨਤੀ ਕਰਦੇ ਹਾਂ, ਜਿਸ ਨਾਲ ਆਈ.ਆਰ.ਸੀ.ਟੀ.ਸੀ. ਵੈੱਬਸਾਈਟ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।












