Homeਪੰਜਾਬਪੀ.ਆਰ.ਟੀ.ਸੀ. ਦੇ ਚੰਡੀਗੜ੍ਹ ਡਿਪੂ 'ਤੇ ਸ਼ੁਰੂ ਹੋਈ ਹੜਤਾਲ ਕਾਰਨ ਕਰੀਬ 250 ਬੱਸਾਂ...

ਪੀ.ਆਰ.ਟੀ.ਸੀ. ਦੇ ਚੰਡੀਗੜ੍ਹ ਡਿਪੂ ‘ਤੇ ਸ਼ੁਰੂ ਹੋਈ ਹੜਤਾਲ ਕਾਰਨ ਕਰੀਬ 250 ਬੱਸਾਂ ਦਾ ਸੰਚਾਲਨ ਹੋਇਆ ਠੱਪ

ਚੰਡੀਗੜ੍ਹ: ਪੀ.ਆਰ.ਟੀ.ਸੀ. (ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ) ਦੇ ਚੰਡੀਗੜ੍ਹ ਡਿਪੂ ‘ਤੇ ਸ਼ੁਰੂ ਹੋਈ ਹੜਤਾਲ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ ਅਤੇ ਗੱਲਬਾਤ ਵਿੱਚ ਕੋਈ ਠੋਸ ਨਤੀਜਾ ਨਹੀਂ ਨਿਕਲਣ ਦੇ ਕਾਰਨ ਇਸ ਦੇ ਅੱਜ (ਵੀਰਵਾਰ) ਤੀਜੇ ਦਿਨ ਵੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।

ਹੜਤਾਲ ਕਾਰਨ ਕਰੀਬ 250 ਬੱਸਾਂ ਦਾ ਸੰਚਾਲਨ ਠੱਪ ਹੋ ਗਿਆ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਡਿਪੂ ਦੇ ਇਕ ਕੰਡਕਟਰ ‘ਤੇ ਸਟੇਸ਼ਨ ਫੀਸ ਸਹੀ ਢੰਗ ਨਾਲ ਜਮ੍ਹਾ ਨਾ ਕਰਵਾਉਣ ਦਾ ਦੋਸ਼ ਸੀ। ਵਿਭਾਗੀ ਅਧਿਕਾਰੀਆਂ ਨੇ ਕੰਡਕਟਰ ਦਾ ਪੱਖ ਸੁਣੇ ਬਿਨਾ ਹੀ ਉਸ ਦਾ ਠੇਕਾ ਖਤਮ ਕਰ ਦਿੱਤਾ । ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਪੀ.ਆਰ.ਟੀ.ਸੀ. ਚੰਡੀਗੜ੍ਹ ਡਿਪੂ ਯੂਨੀਅਨ ਮੈਦਾਨ ਵਿੱਚ ਉਤਰ ਆਈ ।

ਯੂਨੀਅਨ ਆਗੂ ਰਣਜੀਤ ਬਾਵਾ ਤੇ ਹੋਰ ਨੁਮਾਇੰਦਿਆਂ ਨੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਡਕਟਰ ਨੂੰ ਡਿਊਟੀ ’ਤੇ ਵਾਪਸ ਲੈਣ ਦੀ ਮੰਗ ਕੀਤੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਦੇ ਵਿਰੋਧ ਵਿੱਚ ਯੂਨੀਅਨ ਨੇ ਮੰਗਲਵਾਰ ਦੁਪਹਿਰ ਤੋਂ ਚੰਡੀਗੜ੍ਹ ਡਿਪੂ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments