Homeਸੰਸਾਰਜਰਮਨੀ ਦੀ ਝੀਲ 'ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਰਮਨੀ ਦੀ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ

ਬਾਬਾ ਬਕਾਲਾ ਸਾਹਿਬ: ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਢਾ ਥੇਹ (ਬਿਆਸ) ਦੇ ਰਹਿਣ ਵਾਲੇ ਕੁਲਦੀਪ ਸਿੰਘ ਢਿੱਲੋਂ ਦੇ ਨੌਜਵਾਨ ਪੁੱਤਰ ਹਰਸ਼ਪ੍ਰੀਤ ਸਿੰਘ ਅਭੀ (17) ਦੀ ਜਰਮਨੀ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਵਰਣਨਯੋਗ ਹੈ ਕਿ ਕੁਲਦੀਪ ਸਿੰਘ ਢਿੱਲੋਂ ਖੁਦ ਪੁਰਤਗਾਲ ਵਿਚ ਰਹਿੰਦਾ ਸੀ ਅਤੇ ਉਸ ਦਾ ਲੜਕਾ ਅਭੀ ਉਸ ਕੋਲ ਗਿਆ ਹੋਇਆ ਸੀ, ਜਿੱਥੋਂ ਉਹ ਜਰਮਨੀ ਚਲਾ ਗਿਆ। ਉੱਥੇ ਉਹ ਕੁਝ ਨੌਜਵਾਨਾਂ ਨਾਲ ਝੀਲ ‘ਚ ਨਹਾਉਣ ਲਈ ਗਿਆ, ਜਿੱਥੇ ਹਰਸ਼ਪ੍ਰੀਤ ਦੀ ਝੀਲ ਦੇ ਡੂੰਘੇ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਹਰਸ਼ਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments