Homeਦੇਸ਼ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਪਹਿਲੇ ਜੱਥੇ ਨੂੰ ਹਰੀ...

ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੀ ਪ੍ਰਸਿੱਧ ਅਤੇ ਪਵਿੱਤਰ ਅਮਰਨਾਥ ਯਾਤਰਾ 2026 ਦਾ ਰਸਮੀ ਸ਼ੁਰੂਆਤ ਹੋ ਚੁੱਕਾ ਹੈ, 3 ਜੁਲਾਈ ਤੋਂ ਇਹ ਪਵਿੱਤਰ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ, ਜਿਸਦੇ ਲਈ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਪੂਰੀ ਸੁਰੱਖਿਆ ਵਿਚਕਾਰ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ ਹੈ।

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ, ਪੂਰਾ ਬੇਸ ਕੈਂਪ “ਬਮ ਬਮ ਭੋਲੇ” ਅਤੇ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਤਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਕੁੱਲ 57 ਦਿਨਾਂ ਤੱਕ ਚੱਲੇਗੀ। ਇਹ ਯਾਤਰਾ 3 ਜੁਲਾਈ, 2026 ਨੂੰ ਦੋਵਾਂ ਪ੍ਰਮੁੱਖ ਰਸਤਿਆਂ ਪਹਿਲਗਾਮ ਅਤੇ ਬਾਲਟਾਲ ਤੋਂ ਸ਼ੁਰੂ ਹੋ ਕੇ 28 ਅਗਸਤ, 2026 ਨੂੰ ਰੱਖੜੀ ਦੇ ਸ਼ੁਭ ਮੌਕੇ ‘ਤੇ ਸਮਾਪਤ ਹੋਵੇਗੀ। ਪਹਿਲੇ ਜਥੇ ਦੀ ਰਵਾਨਗੀ ਦੇ ਨਾਲ, ਜੰਮੂ ਤੋਂ ਕਸ਼ਮੀਰ ਘਾਟੀ ਤੱਕ ਦੇ ਰੂਟਾਂ ‘ਤੇ ਸ਼ਰਧਾਲੂਆਂ ਦੇ ਸਵਾਗਤ ਅਤੇ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਅਮਰਨਾਥ ਯਾਤਰਾ 2026 ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ

ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਸ਼ਮੀਰ ਘਾਟੀ ਵਿੱਚ ਔਖੇ ਪਹਾੜੀ ਰਸਤਿਆਂ, ਸੰਵੇਦਨਸ਼ੀਲ ਸਥਾਨਾਂ ਅਤੇ ਦੋਵੇਂ ਪ੍ਰਮੁੱਖ ਤੀਰਥ ਮਾਰਗਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ ਲਗਭਗ 670 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਇਲਾਕੇ ਦੇ ਹਰ ਇੰਚ ‘ਤੇ ਨਜ਼ਰ ਰੱਖ ਰਹੀਆਂ ਹਨ।

ਅਮਰਨਾਥ ਯਾਤਰਾ 2026 ਦੀ ਮਹੱਤਤਾ

ਅਮਰਨਾਥ ਗੁਫਾ ਜੰਮੂ ਅਤੇ ਕਸ਼ਮੀਰ ਦੇ ਹਿਮਾਲੀਅਨ ਖੇਤਰ ਵਿੱਚ ਸਥਿਤ ਹੈ ਅਤੇ ਹਿੰਦੂ ਧਰਮ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਸ ਵਿੱਚ ਕੁਦਰਤੀ ਤੌਰ ‘ਤੇ ਬਣਿਆ ਬਰਫ਼ ਦਾ ਲਿੰਗ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਇੱਥੇ ਦੇਵੀ ਪਾਰਵਤੀ ਨੂੰ ਅਮਰਤਾ ਦਾ ਗਿਆਨ ਦਿੱਤਾ ਸੀ। ਕਥਾ ਦੇ ਅਨੁਸਾਰ, ਭਗਵਾਨ ਸ਼ਿਵ ਨੇ ਆਪਣਾ ਵਾਹਨ ਨੰਦੀ, ਚੰਦਰਮਾ ਅਤੇ ਸੱਪ ਆਦਿ ਨੂੰ ਅਲੱਗ-ਅਲੱਗ ਸਥਾਨਾਂ ਤੇ ਛੱਡ ਦਿੱਤਾ ਤਾਕਿ ਕੋਈ ਵੀ ਅਮਰ ਹੋਣ ਦੀ ਇਹ ਗੁਪਤ ਕਥਾ ਨਾ ਸੁਣ ਸਕੇ। ਹਾਲਾਂਕਿ, ਗੁਫਾ ਵਿੱਚ ਕਬੂਤਰਾਂ ਦੇ ਇੱਕ ਜੋੜੇ ਨੇ ਇਸ ਅਮਰ ਕਹਾਣੀ ਨੂੰ ਸੁਣ ਲਿਆ ਸੀ, ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਜੋੜਾ ਅੱਜ ਵੀ ਗੁਫਾ ਵਿੱਚ ਸਥਿਤ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments