ਮੁੰਬਈ : ਆਦਿਤਿਆ ਧਰ ਦੁਆਰਾ ਨਿਰਦੇਸ਼ਤ, “ਧੁਰੰਧਰ” ਭਾਰਤ ਵਿੱਚ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਹੁਣ 10 ਜੁਲਾਈ ਨੂੰ ਜਾਪਾਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਜਾਪਾਨ ਰਿਲੀਜ਼ ਦੀ ਘੋਸ਼ਣਾ ਦੇ ਨਾਲ, ਅਦਾਕਾਰ ਰਣਵੀਰ ਸਿੰਘ ਨੇ ਉੱਥੋਂ ਦੇ ਦਰਸ਼ਕਾਂ ਲਈ ਇੱਕ ਖਾਸ ਵੀਡੀਓ ਸੰਦੇਸ਼ ਵੀ ਸਾਂਝਾ ਕੀਤਾ ਹੈ।
ਰਣਵੀਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਜਪਾਨ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ‘ਧੁਰੰਧਰ’ ਹੁਣ ਤੁਹਾਡੇ ਦੇਸ਼ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਦਮਦਾਰ ਡਰਾਮਾ, ਜ਼ਬਰਦਸਤ ਐਕਸ਼ਨ, ਭਾਵਨਾਵਾਂ, ਸ਼ਾਨਦਾਰ ਪੈਮਾਨੇ ਅਤੇ ਰੋਮਾਂਚਕ ਕਹਾਣੀ ਨਾਲ ਭਰਪੂਰ ਇੱਕ ਸ਼ਾਨਦਾਰ ਸਿਨੇਮਾਈ ਅਨੁਭਵ ਲੈ ਕੇ ਆਵੇਗੀ। ਮੈਂ ਤੁਹਾਡੇ ਸਾਰਿਆਂ ਨੂੰ ਵੱਡੇ ਪਰਦੇ ‘ਤੇ ਇਸ ਫਿਲਮ ਦਾ ਅਨੰਦ ਲੈਣ ਦੇ ਲਈ ਦਿਲੋਂ ਸੱਦਾ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਉਮੀਦ ਹੈ ਕਿ ਸਿਨੇਮਾਘਰਾਂ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ।
‘ਧੁਰੰਧਰ ਦਾ ਭਾਰਤ ਵਿੱਚ ਰਾਜ
ਇੰਡਸਟਰੀ ਟਰੈਕਰ ਸੈਕਨਿਲਕ ਦੇ ਅਨੁਸਾਰ ਭਾਰਤ ਵਿੱਚ ‘ਧੁਰੰਧਰ’ ਨੇ 840.20 ਕਰੋੜ ਦਾ ਕੁਲੈਕਸ਼ਨ ਕੀਤਾ ਹੈ। ਜਦੋਂ ਕਿ ਇਸਦਾ ਇੰਡੀਆ ਗ੍ਰਾਸ ਕੁਲੈਕਸ਼ਨ 1,007.85 ਕਰੋੜ ਰੁਪਏ ਹੈ। ਉੱਥੇ ਗੱਲ ਜੇ ਇਸਦੇ ਵਰਲਡਵਾਈਡ ਗ੍ਰਾਸ ਕੁਲੈਕਸ਼ਨ ਦੀ ਕਰੀਏ ਤਾਂ ਫਿਲਮ ਨੇ 1,307.35 ਕਰੋੜ ਕਮਾਏ ਹਨ।












