Homeਰਾਜਸਥਾਨਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਨੂੰ ਪਚਪਦਰਾ ਰਿਫਾਇਨਰੀ ਦਾ ਕਰਨਗੇ ਉਦਾਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਨੂੰ ਪਚਪਦਰਾ ਰਿਫਾਇਨਰੀ ਦਾ ਕਰਨਗੇ ਉਦਾਘਾਟਨ

ਰਾਜਸਥਾਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਨੂੰ ਪਚਪਦਰਾ ਰਿਫਾਇਨਰੀ ਦਾ ਉਦਘਾਟਨ ਕਰਨ ਲਈ ਰਾਜਸਥਾਨ ਆਉਣ ਵਾਲੇ ਹਨ। ਇਸ ਨੂੰ ਬਣਾਉਣ ਵਿੱਚ ਲਗਭਗ 79,459 ਕਰੋੜ ਰੁਪਏ ਦੀ ਰਕਮ ਖ਼ਰਚ ਕੀਤੀ ਗਈ ਹੈ। ਪਹਿਲਾਂ ਇਸ ਰਿਫਾਇਨਰੀ ਦਾ ਉਦਘਾਟਨ 21 ਅਪ੍ਰੈਲ, 2026 ਨੂੰ ਹੋਣਾ ਸੀ। ਹਾਲਾਂਕਿ, 20 ਅਪ੍ਰੈਲ, 2026 ਨੂੰ ਦੁਪਹਿਰ 1:55 ਵਜੇ ਦੇ ਕਰੀਬ ਰਿਫਾਇਨਰੀ ਦੇ ਕਰੂਡ ਡਿਸਟਿਲੇਸ਼ਨ ਯੂਨਿਟ ਸੈਕਸ਼ਨ ਵਿੱਚ ਅੱਗ ਲੱਗ ਗਈ, ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਆਪਣਾ ਦੌਰਾ ਮੁਲਤਵੀ ਕਰਨਾ ਪਿਆ ਸੀ। ਹੁਣ, 74 ਦਿਨਾਂ ਬਾਅਦ, ਵਾਪਸ ਹੋ ਸਮਾਂ ਆਇਆ ਹੈ, ਜਦੋਂ ਇਸ ਰਿਫਾਇਨਰੀ ਦੇ ਉਦਘਾਟਨ ਦਾ ਦਿਨ ਤੈਅ ਹੋਇਆ ਹੈ। ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਨਵੀਂ ਤਰੀਕ ਦਾ ਐਲਾਨ ਕਰਦੇ ਹੀ ਬਲੋਤਰਾ ਜ਼ਿਲ੍ਹੇ ਵਿੱਚ ਤਿਆਰੀਆਂ ਤੇਜ਼ ਹੋ ਗਈਆਂ ਹਨ। ਏਡੀਐਮ ਭੁਵਨੇਸ਼ਵਰ ਸਿੰਘ ਚੌਹਾਨ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਦਫ਼ਤਰ ਵਿੱਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਹਨ।

4 ਜੁਲਾਈ ਨੂੰ ਚਾਰ ਵੱਡੇ ਤੋਹਫ਼ੇ ਭੇਟ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪੀ.ਐੱਮ. ਮੋਦੀ ਦਾ ਮਿੰਟ-ਟੂ-ਮਿੰਟ ਪਲਾਨ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਇਹ ਤੈਅ ਹੈ ਕਿ ਉਹ ਰਾਜਸਥਾਨ ਨੂੰ ਚਾਰ ਵੱਡੀਆਂ ਸੌਗਾਤਾਂ ਦੇਣ ਆ ਰਹੇ ਹਨ। ਪਹਿਲੀ ਅਤੇ ਸਭ ਤੋਂ ਵੱਡੀ ਸੌਗਾਤ- ਪਚਪਦਰਾ ਰਿਫਾਇਨਰੀ ਦਾ ਉਦਘਾਟਨ ਕਰਨਾ ਹੋਵੇਗਾ। ਦੂਜੀ ਵੱਡੀ ਸੌਗਾਤ- ਯਮੁਨਾ ਜਲ ਸਮਝੌਤੇ ਸਬੰਧੀ ਰਾਜਸਥਾਨ ਅਤੇ ਹਰਿਆਣਾ ਵਿਚਕਾਰ MoU ਦੇ ਐਲਾਨ ਨਾਲ ਜੁੜੀ ਹੋਵੇਗੀ। ਤੀਜੀ ਸੌਗਾਤ- ਨੌਜਵਾਨਾਂ ਦੇ ਲਈ ਹੋਵੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ 45,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਚੌਥੀ ਅਤੇ ਆਖਰੀ ਸੌਗਾਤ ਜੈਪੁਰ ਮੈਟਰੋ ਦੇ ਫੇਜ਼ 2 ਪ੍ਰੋਜੈਕਟ ਨਾਲ ਸਬੰਧਤ ਹੋਵੇਗਾ, ਜਿਸ ਲਈ ਪ੍ਰਧਾਨ ਮੰਤਰੀ ਮੋਦੀ ਵਰਚੁਅਲੀ ਨੀਂਹ ਪੱਥਰ ਰੱਖਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments