Homeਪੰਜਾਬਚੰਡੀਗੜ੍ਹ 'ਚ ਪੁਲਿਸ ਨੇ ਸੁਰੱਖਿਆ ਤੇ ਨਿਗਰਾਨੀ ਪ੍ਰਣਾਲੀ 'ਚ ਵੱਡੇ ਬਦਲਾਅ ਕਰਨ...

ਚੰਡੀਗੜ੍ਹ ‘ਚ ਪੁਲਿਸ ਨੇ ਸੁਰੱਖਿਆ ਤੇ ਨਿਗਰਾਨੀ ਪ੍ਰਣਾਲੀ ‘ਚ ਵੱਡੇ ਬਦਲਾਅ ਕਰਨ ਦਾ ਕੀਤਾ ਫ਼ੈਸਲਾ

ਚੰਡੀਗੜ੍ਹ : ਇੱਥੋਂ ਦੇ ਸੈਕਟਰ-11 ਸਥਿਤ ਸ਼੍ਰੀ ਕੁਮਾਰ ਕੈਮਿਸਟ ਦੇ ਕੈਸ਼ੀਅਰ ਜਾਨਕੀ ਦਾਸ ਦੀ ਦਿਨ-ਦਿਹਾੜੇ ਹੋਈ ਹੱਤਿਆ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ‘ਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਕਿਸੇ ਵੀ ਅਪਰਾਧਿਕ ਘਟਨਾ ਤੋਂ ਬਾਅਦ ਮਿੰਟਾਂ ਵਿੱਚ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਜਾਵੇਗਾ ਜਦਕਿ ਬੀਟ ਸਟਾਫ਼ ਨੂੰ ਆਪਣੇ ਖੇਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਬੀਟ ਸਟਾਫ, ਟ੍ਰੈਫਿਕ ਪੁਲਿਸ ਅਤੇ ਪੀ.ਸੀ.ਆਰ. ਪੁਲਿਸ ਵਿਭਾਗ ਵੱਲੋਂ ਤਾਇਨਾਤ ਕੀਤੇ ਗਏ ਹਨ। ਕਰਮਚਾਰੀਆਂ ਲਈ ਕਰੀਬ 2800 ਅਜਿਹੇ ਆਧੁਨਿਕ ਵਾਇਰਲੈੱਸ ਸੈੱਟ ਖਰੀਦੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਲੋਕੇਸ਼ਨ ਹਰ ਸਮੇਂ ਟਰੈਕ ਕੀਤੀ ਜਾ ਸਕੇਗੀ।

ਇਸ ਨਾਲ ਸੀਨੀਅਰ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਡਿਊਟੀ ‘ਤੇ ਮੌਜੂਦ ਕਰਮਚਾਰੀ ਸਿਰਫ਼ ਨਿਰਧਾਰਤ ਖੇਤਰ ਵਿੱਚ ਹੀ ਮੌਜੂਦ ਰਹਿਣ। ਪੁਲਿਸ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣੇ ਇਲਾਕਿਆਂ ਵਿੱਚੋਂ ਬਾਹਰ ਜਾਣ ਵਾਲੀਆਂ ਸੜਕਾਂ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਨਾਕਾਬੰਦੀ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ । ਇਸ ਵਾਰ ਹਰ ਥਾਣੇ ਨੂੰ 40 ਤੋਂ 45 ਨਵੇਂ ਬੈਰੀਕੋਡ ਦਿੱਤੇ ਜਾ ਰਹੇ ਹਨ ।

ਨਾਕਿਆਂ ‘ਤੇ ਉੱਠੇ ਸਵਾਲ
ਕੈਸ਼ੀਅਰ ਕਤਲ ਕਾਂਡ ਨੇ ਪੁਲਿਸ ਦੀ ਨਾਕਾ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਾਨਕੀ ਦਾਸ ਦਾ ਕਤਲ ਉਸੇ ਥਾਂ ‘ਤੇ ਕੀਤਾ ਗਿਆ ਸੀ, ਜਿੱਥੇ ਨਾਕਾ ਲਾਇਆ ਗਿਆ ਸੀ ਪਰ ਉਥੇ ਤਾਇਨਾਤ ਮੁਲਾਜ਼ਮਾਂ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਆਟੋ ਵਿੱਚ ਬੈਠ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਸੈਕਟਰ-9 ਪ੍ਰਾਪਰਟੀ ਡੀਲਰ ਕਤਲ ਕਾਂਡ ਅਤੇ ਪੰਜਾਬ ਭਾਜਪਾ ਦਫ਼ਤਰ ‘ਤੇ ਹੋਏ ਬੰਬ ਹਮਲੇ ਦੇ ਮੁਲਜ਼ਮ ਸ਼ਹਿਰ ਦੀਆਂ ਚੌਕੀਆਂ ਰਾਹੀਂ ਫਰਾਰ ਹੋ ਗਏ ਸਨ। ਅਜਿਹੇ ਮਾਮਲਿਆਂ ਨੇ ਚੌਕੀਆਂ ਦੀ ਪ੍ਰਭਾਵਸ਼ੀਲਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਬੀਟ ਸਿਸਟਮ ਨੂੰ ਕੀਤਾ ਜਾਵੇਗਾ ਮਜ਼ਬੂਤ
ਪੁਲਿਸ ਵਿਭਾਗ ਹੁਣ ਬੀਟ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਬੀਟ ਮੁਲਾਜ਼ਮਾਂ ਨੂੰ ਬਜ਼ਾਰਾਂ ਅਤੇ ਵਪਾਰਕ ਖੇਤਰਾਂ ਵਿੱਚ ਲਗਾਤਾਰ ਗਸ਼ਤ ਕਰਨ ਅਤੇ ਦੁਕਾਨਦਾਰਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ, ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ​​ਕੀਤਾ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments