ਬਿਆਸ: ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ ਕਿ ਹੁਣ ਡੇਰਾ ਬਿਆਸ ਵਿੱਚ 21 ਜੂਨ ਦਿਨ ਐਤਵਾਰ ਨੂੰ ਭੰਡਾਰਾ ਹੋਵੇਗਾ। ਡੇਰਾ ਬਿਆਸ ਮੁਖੀ ਨੇ ਸੰਗਤਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 21 ਜੂਨ ਨੂੰ ਸਤਿਸੰਗ ਭੰਡਾਰਾ ਹੋਵੇਗਾ ਅਤੇ ਇਸ ਤੋਂ ਪਹਿਲਾਂ ਸ਼ਨੀਵਾਰ , 20 ਜੂਨ ਨੂੰ ਕਾਰ ਦਰਸ਼ਨ ਵੀ ਹੋਣਗੇ । ਇਸ ਭੰਡਾਰੇ ਦੌਰਾਨ ਡੇਰਾ ਬਿਆਸ ਵਿੱਚ ਕੋਈ ਸਵਾਲ-ਜਵਾਬ ਦਾ ਪ੍ਰੋਗਰਾਮ ਨਹੀਂ ਹੋਵੇਗਾ। 21 ਜੂਨ ਦਾ ਭੰਡਾਰਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਹੋਵੇਗਾ।
ਜਾਣਕਾਰੀ ਅਨੁਸਾਰ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹਨ। ਜਿਸ ਕਾਰਨ ਭੰਡਾਰੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਡੇਰਾ ਬਿਆਸ ਪੁੱਜਣ ਦੀ ਸੰਭਾਵਨਾ ਹੈ।












