Homeਦੇਸ਼NEET UG ਪੇਪਰ ਲੀਕ ਮਾਮਲਾ , ਰਾਉਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਨੂੰ...

NEET UG ਪੇਪਰ ਲੀਕ ਮਾਮਲਾ , ਰਾਉਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਨੂੰ ਜੇਲ੍ਹ ‘ਚ ਬੰਦ ਦੋਸ਼ੀਆਂ ਤੋਂ ਪੁੱਛਗਿੱਛ ਦੀ ਦਿੱਤੀ ਇਜਾਜ਼ਤ

ਨਵੀਂ ਦਿੱਲੀ: ਰਾਉਸ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਦੀ ਉਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਕਥਿਤ NEET UG ਪੇਪਰ ਲੀਕ ਮਾਮਲੇ ‘ਚ ਜੇਲ੍ਹ ‘ਚ ਬੰਦ ਦੋਸ਼ੀਆਂ ਮਨੀਸ਼ਾ ਵਾਘਮਾਰੇ, ਸ਼ੁਭਮ ਖੈਰਨਾਰ ਅਤੇ ਧਨੰਜੇ ਲੋਖੰਡੇ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਗਈ ਸੀ । ਇਹ ਪੁੱਛਗਿੱਛ 17 ਜੂਨ ਤੋਂ 19 ਜੂਨ ਦੇ ਵਿਚਕਾਰ ਕੀਤੀ ਜਾਵੇਗੀ । ਛੁੱਟੀਆਂ ਦੇ ਜੱਜ ਸੁਰਿੰਦਰ ਮੋਹਿਤ ਸਿੰਘ ਨੇ ਅਰਜ਼ੀ ਦੀ ਮਨਜ਼ੂਰੀ ਦਿੱਤੀ ਅਤੇ ਮਨੀਸ਼ਾ ਵਾਘਮਾਰੇ, ਧਨੰਜੈ ਲੋਖੰਡੇ ਅਤੇ ਸ਼ੁਭਮ ਖੈਰਨਾਰ ਤੋਂ ਇਕ ਘੰਟੇ ਤੱਕ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਮੰਗੀਲਾਲ ਬੀਵਾਲ, ਵਿਕਾਸ ਬਿਵਾਲ, ਦਿਨੇਸ਼ ਬਿਵਾਲ, ਧਨੰਜੇ ਲੋਖੰਡੇ, ਸ਼ੁਭਮ ਖੈਰਨਾਰ, ਡਾ: ਮਨੋਜ ਸ਼ਿਰੂਰੇ, ਤੇਜਸ ਹਰਸ਼ਦ ਕੁਮਾਰ, ਮਨੀਸ਼ਾ ਵਾਘਮਾਰੇ ਅਤੇ ਮਨੀਸ਼ਾ ਹੌਲਦਾਰ ਦੀ ਨਿਆਂਇਕ ਹਿਰਾਸਤ 29 ਜੂਨ ਤੱਕ ਵਧਾ ਦਿੱਤੀ ਹੈ।ਸਾਰੇ ਮੁਲਜ਼ਮਾਂ ਨੂੰ ਵੀਡੀਓ ਰਾਹੀਂ ਪੇਸ਼ ਕੀਤਾ ਗਿਆ।

ਸੀ.ਬੀ.ਆਈ. ਵੱਲੋਂ ਸੀਨੀਅਰ ਸਰਕਾਰੀ ਵਕੀਲ ਵੀ.ਕੇ ਪਾਠਕ ਅਤੇ ਜਾਂਚ ਅਧਿਕਾਰੀ ਬੀ.ਪੀ ਰਾਜੂ ਪੇਸ਼ ਹੋਏ। ਸੀ.ਬੀ.ਆਈ. ਨੇ ਨਿਆਂਇਕ ਹਿਰਾਸਤ ਵਿੱਚ ਵਾਧਾ ਕਰਨ ਅਤੇ ਤਿੰਨਾਂ ਮੁਲਜ਼ਮਾਂ ਤੋਂ ਨਿਆਇਕ ਹਿਰਾਸਤ ਵਿੱਚ ਪੁੱਛਗਿੱਛ ਕਰਨ ਲਈ ਅਰਜ਼ੀਆਂ ਦਾਇਰ ਕੀਤੀਆਂ ਸਨ। ਸੀ.ਬੀ.ਆਈ. ਨੇ ਕਿਹਾ ਕਿ ਕੁਝ ਗਵਾਹਾਂ ਦੇ ਬਿਆਨਾਂ ਵਿੱਚ ਕੁਝ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦੀ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਪੁਸ਼ਟੀ ਹੋਣੀ ਜ਼ਰੂਰੀ ਹੈ। ਇਹ ਐਫ.ਆਈ.ਆਰ. ਬੀ.ਐਨ.ਐਸ., ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਅਤੇ ਪ੍ਰੀਖਿਆਵਾਂ ਵਿੱਚ ਅਨੁਚਿਤ ਸਾਧਨਾਂ ਦੀ ਵਰਤੋਂ ਨਾਲ ਸਬੰਧਤ ਅਪਰਾਧਾਂ ਦੇ ਤਹਿਤ ਇੱਕ ਸਰਕਾਰੀ ਅਧਿਕਾਰੀ ਦੀ ਸ਼ਿਕਾਇਤ ਉੱਤੇ 12 ਮਈ ਨੂੰ ਦਰਜ ਕੀਤੀ ਗਈ ਸੀ। ਸੀ.ਬੀ.ਆਈ. ਦਾ ਦੋਸ਼ ਹੈ ਕਿ ਮੰਗੀਲਾਲ ਬਿਵਾਲ ਨੇ ਵਿਕਾਸ ਬਿਵਾਲ ਲਈ NEET ਪ੍ਰਸ਼ਨ ਪੱਤਰ ਪ੍ਰਾਪਤ ਕਰਨ ਲਈ ਸ਼ੁਭਮ ਖੈਰਨਾਰ ਨਾਲ ਸੰਪਰਕ ਕੀਤਾ ਸੀ। ਮੰਗੀਲਾਲ ਬਿਵਾਲ ਦੇ ਮੋਬਾਈਲ ਫੋਨ ਤੋਂ ਪ੍ਰਸ਼ਨ ਪੱਤਰ ਬਰਾਮਦ ਹੋਏ ਹਨ।

ਮੰਗੀਲਾਲ ਨੇ 10 ਲੱਖ ਰੁਪਏ ਦੇ ਸੌਦੇ ਵਿੱਚ ਯਸ਼ ਯਾਦਵ ਤੋਂ ਲੀਕ ਹੋਇਆ NEET UG ਪੇਪਰ ਲਿਆ ਸੀ। ਪੁੱਛਗਿਛ ਦੌਰਾਨ ਮੰਗੀਲਾਲ ਪੁੱਤਰ ਵਿਕਾਸ ਬਿਵਾਲ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਸੀਕਰ ‘ਚ ਕੋਚਿੰਗ ਦੌਰਾਨ ਯਸ਼ ਯਾਦਵ ਦੇ ਸੰਪਰਕ ‘ਚ ਆਇਆ ਸੀ। ਦੋਸ਼ ਹੈ ਕਿ ਮੰਗੀਲਾਲ ਬਿਵਾਲ ਨੇ ਆਪਣੇ ਬੇਟੇ ਵਿਕਾਸ ਬਿਵਾਲ ਦਾ ਪ੍ਰਸ਼ਨ ਪੱਤਰ ਲੈਣ ਲਈ ਸ਼ੁਭਮ ਖੈਰਨਾਰ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਹੋਰ ਦੋਸ਼ੀਆਂ ਦੀ ਮਦਦ ਨਾਲ ਵੱਡੀ ਚੇਨ ਬਣਾਈ ਗਈ। ਇਹ ਵੀ ਦੋਸ਼ ਹੈ ਕਿ ਸ਼ੁਭਮ ਨੇ ਪਹਿਲਾਂ ਯਸ਼ ਨੂੰ ਪੇਪਰ ਲੀਕ ਕੀਤਾ, ਫਿਰ ਯਸ਼ ਨੇ ਮੰਗੀਲਾਲ, ਫਿਰ ਵਿਕਾਸ ਅਤੇ ਫਿਰ ਦਿਨੇਸ਼ ਬਿਵਾਲ ਨੂੰ ਪੇਪਰ ਦਿੱਤਾ।

ਇਹ ਵੀ ਦੋਸ਼ ਹੈ ਕਿ ਮੰਗੀਲਾਲ ਨੇ ਲੀਕ ਹੋਏ ਪੇਪਰ ਵੱਖ-ਵੱਖ ਉਮੀਦਵਾਰਾਂ ਨੂੰ 12 ਲੱਖ ਰੁਪਏ ਵਿੱਚ ਵੇਚੇ ਸਨ। 9 ਜੂਨ ਨੂੰ ਅਦਾਲਤ ਨੇ ਮਨੀਸ਼ਾ ਵਾਘਮਾਰੇ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਯਸ਼ ਯਾਦਵ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ‘ਤੇ 16 ਜੂਨ ਨੂੰ ਸੁਣਵਾਈ ਹੋਣੀ ਹੈ। ਉਹ 21 ਜੂਨ ਨੂੰ ਹੋਣ ਵਾਲੀ ਂਓਓਠ ੂਘ ਪ੍ਰੀਖਿਆ ਵਿੱਚ ਸ਼ਾਮਲ ਹੋਣ ਅਤੇ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅੰਤ੍ਰਿਮ ਜ਼ਮਾਨਤ ਦੀ ਮੰਗ ਕਰ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments