ਨਵੀਂ ਦਿੱਲੀ : ਦਿੱਲੀ ਦੇ ਪੱਛਮੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਦਵਾਰਕਾ ਮੋੜ ਡੀਡੀਏ ਫਲੈਟਸ ਤੋਂ ਉੱਤਮ ਨਗਰ ਟਰਮੀਨਲ ਤੱਕ ਡੀਟੀਸੀ ਬੱਸ ਸੇਵਾ ਦੀ ਸੁਵਿਧਾ ਮਿਲਣ ਜਾ ਰਹੀ ਹੈ, ਜਿਸ ਨਾਲ ਰੋਜ਼ਾਨਾ ਯਾਤਰੀਆਂ ਨੂੰ ਕਾਫ਼ੀ ਆਸਾਨੀ ਹੋਵੇਗੀ। ਲੰਬੇ ਸਮੇਂ ਤੋਂ ਇਸ ਰੂਟ ਤੇ ਸਿੱਧੀ ਬੱਸ ਸੇਵਾ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੇ ਉੱਤਮ ਨਗਰ ਟਰਮੀਨਲ ਨਾਲ ਸੰਪਰਕ ਵਧਾਉਣ ਲਈ ਨਵੇਂ ਬੱਸ ਰੂਟ ਸ਼ੁਰੂ ਕੀਤੇ ਹਨ। ਨਵੇਂ ਰੂਟਾਂ ਵਿੱਚ ਉੱਤਮ ਨਗਰ ਤੋਂ ਡੀਡੀਏ ਫਲੈਟਸ ਬਕਰਵਾਲਾ ਅਤੇ ਪੇਂਡੂ ਖੇਤਰਾਂ ਤੱਕ ਸੇਵਾਵਾਂ ਸ਼ਾਮਲ ਹਨ। ਇਨ੍ਹਾਂ ਨਵੇਂ ਰੂਟਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ।
ਇਹ ਜਾਣਕਾਰੀ ਦਿੱਲੀ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ, ਆਵਾਜਾਈ ਅਤੇ ਸੂਚਨਾ ਤਕਨਾਲੋਜੀ ਮੰਤਰੀ ਪੰਕਜ ਕੁਮਾਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ ਅਤੇ ਸਥਾਨਕ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ ਬਕਰਵਾਲਾ ਡੀਡੀਏ ਫਲੈਟਸ ਤੋਂ ਉੱਤਮ ਨਗਰ ਟਰਮੀਨਲ ਤੱਕ ਡੀਟੀਸੀ ਬੱਸ ਸੇਵਾ ਸ਼ੁਰੂ ਹੋਣ ਨਾਲ, ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ।
ਇਸ ਰੂਟ ‘ਤੇ ਚੱਲੇਗੀ ਨਵੀਂ ਬੱਸ ਸੇਵਾ
ਨਵੀਂ ਬੱਸ ਸੇਵਾ ਖਾਸ ਤੌਰ ‘ਤੇ ਕੰਮ ਕਰਨ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਫਾਇਦਾ ਮਿਲੇਗਾ। ਇਹ ਬੱਸ ਦਵਾਰਕਾ ਮੋੜ, ਕਕਰੌਲਾ, ਐਨਐਸਆਈਟੀ, ਡੀਪੀਐਸ ਮਟਿਆਲਾ, ਝਾਰਸਾ ਸੈਕਟਰ 2/6 ਕਰਾਸਿੰਗ, ਮਹਾਵੀਰ ਐਨਕਲੇਵ, ਡਾਬਰੀ ਮੋੜ ਅਤੇ ਜਨਕਪੁਰੀ ਸੀ-1 ਵਰਗੇ ਮੁੱਖ ਖੇਤਰਾਂ ਵਿੱਚੋਂ ਲੰਘੇਗੀ। ਇਸ ਨਾਲ ਲੋਕ ਇੱਕੋ ਬੱਸ ਰਾਹੀਂ ਕਈ ਮਹੱਤਵਪੂਰਨ ਥਾਵਾਂ ‘ਤੇ ਪਹੁੰਚ ਸਕਣਗੇ, ਜਿਸ ਨਾਲ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ। ਨਵਾਂ ਰੂਟ ਨਾ ਸਿਰਫ਼ ਟ੍ਰੈਫਿਕ ਭੀੜ ਨੂੰ ਘੱਟ ਕਰੇਗਾ ਬਲਕਿ ਨਿੱਜੀ ਵਾਹਨਾਂ ‘ਤੇ ਨਿਰਭਰਤਾ ਨੂੰ ਵੀ ਘਟਾਏਗਾ, ਜਿਸ ਨਾਲ ਵਾਤਾਵਰਣ ਨੂੰ ਵੀ ਲਾਭ ਹੋਵੇਗਾ।
ਨਵੇਂ ਡੀਟੀਸੀ ਬੱਸ ਰੂਟ
- ਰੂਟ ਡੀ-6606 (ਨਵਾਂ) – ਉੱਤਮ ਨਗਰ ਟਰਮੀਨਲ ਤੋਂ ਡੀਡੀਏ ਫਲੈਟ ਬੱਕਰਵਾਲਾ ਤੱਕ।
- ਸਟਾਪ – ਕਕਰੌਲਾ, ਮਟਿਆਲਾ, ਅਤੇ ਦਵਾਰਕਾ ਦੇ ਵੱਖ-ਵੱਖ ਸੈਕਟਰ।
- ਰੂਟ 806ਏ (ਨਵਾਂ – ਟ੍ਰਾਇਲ) – ਦਵਾਰਕਾ ਮੋੜ ਤੋਂ ਪਾਪਰਾਵਤ ਪਿੰਡ ਤੱਕ।
- ਸਟਾਪ – ਨੰਗਲੀ ਸਕਰਾਵਤੀ ਅਤੇ ਕਕਰੌਲਾ।












