Homeਯੂਪੀ ਖ਼ਬਰਾਂਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੰਡੀਗੋ ਦੀ ਉਡਾਣ ਦਾ ਰਸਮੀ ਸੰਚਾਲਨ ਸ਼ੁਰੂ

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਦੀ ਉਡਾਣ ਦਾ ਰਸਮੀ ਸੰਚਾਲਨ ਸ਼ੁਰੂ

ਨੋਇਡਾ : ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨ ਲਖਨਊ ਤੋਂ ਪਹਿਲੀ ਇੰਡੀਗੋ ਦੀ ਉਡਾਣ ਦੇ ਉਤਰਨ ਦੇ ਨਾਲ ਯਾਤਰੀ ਉਡਾਣਾਂ ਦਾ ਰਸਮੀ ਸੰਚਾਲਨ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੰਡੀਗੋ ਦੀ ਉਡਾਣ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 7.12 ਵਜੇ ਰਵਾਨਾ ਹੋਈ ਅਤੇ ਸਵੇਰੇ 7.58 ਵਜੇ ਜੇਵਰ ਹਵਾਈ ਅੱਡੇ ‘ਤੇ ਉਤਰੀ।

ਪਹਿਲੀ ਉਡਾਣ ਵਿੱਚ ਕਿਸਾਨ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਤੁਰੰਤ ਬਾਅਦ ਪਹਿਲੀ ਉਡਾਣ ਇਸ ਹਵਾਈ ਅੱਡੇ ਤੋਂ ਲਖਨਊ ਲਈ ਰਵਾਨਾ ਹੋਈ। ਇਸ ਜਹਾਜ਼ ਵਿੱਚ ਜੇਵਰ ਖੇਤਰ ਦੇ ਉਹ ਪਿੰਡ ਵਾਸੀ ਵੀ ਸਵਾਰ ਸਨ , ਜਿਨ੍ਹਾਂ ਦੀ ਜ਼ਮੀਨ ਰਾਜ ਸਰਕਾਰ ਨੇ ਹਵਾਈ ਅੱਡੇ ਦੇ ਪਹਿਲੇ ਚਰਣ ਦੇ ਵਿਕਾਸ ਦੇ ਲਈ ਐਕੁਆਇਰ ਕੀਤੀ ਸੀ । ਇਹ ਜੇਵਰ ਵਿਖੇ ਇਸ ਨਵੇਂ ਪ੍ਰੋਜੈਕਟ ‘ਤੇ ਉਡਾਣ ਸੰਚਾਲਨ ਦੀ ਰਸਮੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਪ੍ਰੋਜੈਕਟ ਪੱਛਮੀ ਉੱਤਰ ਪ੍ਰਦੇਸ਼, ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚਕਾਰ ਹਵਾਈ ਸੰਪਰਕ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।

ਵਿਧਾਇਕ ਅਤੇ ਦੇ ਸੀ.ਈ.ਓ. ਸਨ ਹਾਜ਼ਰ 
ਦੱਸਿਆ ਜਾ ਰਿਹਾ ਹੈ ਕਿ ਪਹਿਲੀ ਫਲਾਈਟ ਸਵੇਰੇ ਕਰੀਬ 8.19 ‘ਤੇ ਰਵਾਨਾ ਹੋਈ, ਜਿਸ ‘ਚ ਜੇਵਰ ਦੇ ਵਿਧਾਇਕ ਧੀਰੇਂਦਰ ਸਿੰਘ ਅਤੇ ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਕੇਸ਼ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਹਵਾਈ ਸੇਵਾ ਵਪਾਰਕ ਯਾਤਰੀਆਂ, ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਆਮ ਯਾਤਰੀਆਂ ਨੂੰ ਲਾਭ ਪਹੁੰਚਾਏਗੀ ਅਤੇ ਖੇਤਰੀ ਵਿਕਾਸ ਨੂੰ ਵੀ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਨੂੰ ਹਵਾਈ, ਸੜਕ ਅਤੇ ਹੋਰ ਟਰਾਂਸਪੋਰਟ ਮਾਧਿਅਮਾਂ ਰਾਹੀਂ ਕਨੈਕਟੀਵਿਟੀ ਦੇ ਨਾਲ ਮਲਟੀਮੋਡਲ ਟ੍ਰਾਂਸਪੋਰਟ ਹੱਬ ਵਜੋਂ ਵਿਕਸਤ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments