Homeਹਰਿਆਣਾਮਸ਼ਹੂਰ ਗਾਇਕ ਤੇ ਕਾਮੇਡੀਅਨ ਪੈਪਸੀ ਸ਼ਰਮਾ ਦਾ 38 ਸਾਲ ਦੀ ਉਮਰ 'ਚ...

ਮਸ਼ਹੂਰ ਗਾਇਕ ਤੇ ਕਾਮੇਡੀਅਨ ਪੈਪਸੀ ਸ਼ਰਮਾ ਦਾ 38 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਹਰਿਆਣਾ : ਹਰਿਆਣਵੀ ਸੰਗੀਤ ਜਗਤ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਇੱਥੇ ਲਾਈਵ ਪਰਫਾਰਮਰ, ਮਸ਼ਹੂਰ ਗਾਇਕ ਅਤੇ ਕਾਮੇਡੀਅਨ ਪੈਪਸੀ ਸ਼ਰਮਾ ਨੇ 38 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਬੇਵਕਤੀ ਮੌਤ ਹੋ ਗਈ ਹੈ।

ਪੈਪਸੀ ਸ਼ਰਮਾ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਸਦਮਾ ਲੱਗਾ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੋਕ ਸੰਦੇਸ਼ ਸਾਂਝੇ ਕੀਤੇ। ਸਥਾਨਕ ਲੋਕਾਂ, ਪ੍ਰਸ਼ੰਸਕਾਂ ਅਤੇ ਕਲਾ ਜਗਤ ਨਾਲ ਜੁੜੇ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਅਚਾਨਕ ਛਾਤੀ ‘ਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਦੇਹਾਂਤ ਹਰਿਆਣਵੀ ਕਲਾ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਹਰਿਆਣਵੀ ਫਿਲਮ ਇੰਡਸਟਰੀ ਨੇ ਇੱਕ ਮਹਾਨ ਕਲਾਕਾਰ ਗੁਆ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments