Homeਪੰਜਾਬਲੁਧਿਆਣਾ ਰੇਲਵੇ ਸਟੇਸ਼ਨ 'ਤੇ ਟਲਿਆ ਵੱਡਾ ਹਾਦਸਾ

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਟਲਿਆ ਵੱਡਾ ਹਾਦਸਾ

ਲੁਧਿਆਣਾ : ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਟਰੇਨ ਦਾ ਡੱਬਾ ਟੁੱਟ ਗਿਆ। ਦੱਸ ਦੇਈਏ ਕਿ ਇਹ ਟਰੇਨ ਦਿੱਲੀ ਤੋਂ ਕਟੜਾ ਜਾ ਰਹੀ ਸੀ। ਇਸ ਦੌਰਾਨ ਜਿਵੇਂ ਹੀ ਰੇਲਗੱਡੀ ਸਟੇਸ਼ਨ ਤੋਂ ਅੱਗੇ ਵਧਣ ਲੱਗੀ ਤਾਂ ਬਾਥਰੂਮ ਨੇੜੇ ਟਰੇਨ ਦਾ ਡੱਬਾ ਜੋ ਕੇ ਗਲ ਚੁੱਕਾ ਸੀ , ਟੁੱਟ ਗਿਆ।

ਦੱਸ ਦੇਈਏ ਕਿ ਰੇਲਗੱਡੀ ਦਾ ਜੋ ਡੱਬਾ ਟੁੱਟਿਆਂ ਹੈ ਉਸਦੇ ਪਿੱਛੇ 3 ਹੋਰ ਡੱਬੇ ਸਨ ਜਿਸ ਵਿੱਚ 500 ਲਗਭਗ ਯਾਤਰੀ ਸਵਾਰ ਸਨ । ਰੇਲਗੱਡੀ ਸਟੇਸ਼ਨ ‘ਤੇ ਹੀ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਜੇਕਰ ਰੇਲਗੱਡੀ ਤੇਜ਼ ਰਫਤਾਰ ‘ਤੇ ਹੁੰਦੀ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮੱਚ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments