Homeਖੇਡਾਂਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਲੁਧਿਆਣਾ ਦੇ...

ਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ ‘ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਲੁਧਿਆਣਾ ਦੇ ਚਾਰ ਖਿਡਾਰੀਆਂ ਦੀ ਕੀਤੀ ਗਈ ਚੋਣ

ਲੁਧਿਆਣਾ: ਸਰਬੀਆ ਦੇ ਜ਼ਲਾਤੀਬੋਰ ਸ਼ਹਿਰ ਵਿੱਚ 13 ਤੋਂ 22 ਜੂਨ 2026 ਤੱਕ ਹੋਣ ਵਾਲੀ ਵਿਸ਼ਵ ਸਕੂਲ ਬਾਸਕਟਬਾਲ ਚੈਂਪੀਅਨਸ਼ਿਪ (ਅੰਡਰ-18) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਲੁਧਿਆਣਾ ਦੇ ਚਾਰ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਦੋਵਾਂ ਵਰਗਾਂ ਲਈ ਕਰਵਾਈ ਜਾ ਰਹੀ ਹੈ।

ਲੁਧਿਆਣਾ ਬਾਸਕਟਬਾਲ ਅਕੈਡਮੀ (ਲ਼ਭਅ) ਦੀਆਂ ਤਿੰਨ ਪ੍ਰਤਿਭਾਸ਼ਾਲੀ ਖਿਡਾਰਨਾਂ – ਗਗਨਦੀਪ ਕੌਰ, ਤਿਸ਼ਮੀਤ ਕੌਰ ਅਤੇ ਦੀਪਿਕਾ ਪੂਨੀਆ – ਨੂੰ ਇਸ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਪੰਜਾਬ ਖੇਡ ਵਿਭਾਗ ਦੇ ਅੰਤਰਰਾਸ਼ਟਰੀ ਕੋਚ ਮੈਡਮ ਸਲੋਨੀ ਵੱਲੋਂ ਉੱਚ ਪੱਧਰੀ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਲ.ਬੀ.ਏ. ਖਿਡਾਰੀ ਸ਼ੌਰਿਆ ਸਚਦੇਵਾ ਨੂੰ ਵੀ ਚੁਣਿਆ ਗਿਆ ਹੈ, ਜਿਸ ਨੂੰ ਅਕੈਡਮੀ ਦੇ ਕੋਚ ਸ੍ਰੀ ਜੈਪਾਲ ਨੇ ਸਿਖਲਾਈ ਦਿੱਤੀ ਹੈ। ਚੁਣੇ ਗਏ ਚਾਰੇ ਖਿਡਾਰੀ ਲੁਧਿਆਣਾ ਸਥਿਤ ਪੀ.ਆਈ.ਐਸ. ਸੈਂਟਰ ਦੇ ਹਨ।

ਕੋਚ ਸਲੋਨੀ
ਇਸ ਪ੍ਰਾਪਤੀ ‘ਤੇ ਪੰਜਾਬ ਖੇਡ ਵਿਭਾਗ ਅਤੇ ਲੁਧਿਆਣਾ ਦੇ ਪੰਜਾਬ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਆਰ.ਐਸ. ਗਿੱਲ (ਪ੍ਰਧਾਨ ਪੀ.ਬੀ.ਏ.), ਯੁਰਿੰਦਰ ਸਿੰਘ ਹੇਅਰ, ਜੇ.ਪੀ ਸਿੰਘ, ਮੁਖਵਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ ਹੀਰ, ਪਰਮਿੰਦਰ ਸਿੰਘ ਭੰਡਾਲ, ਅਰਜੁਨ ਐਵਾਰਡੀ ਸੁਮਨ ਸ਼ਰਮਾ, ਐੱਸ.ਐੱਸ.ਚੀਮਾ, ਅਜਮੇਰ ਸਿੰਘ, ਵਿਜੇ ਚੋਪੜਾ ਅਤੇ ਬ੍ਰਿਜ ਭੂਸ਼ਣ ਗੋਇਲ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਸਾਰਿਆਂ ਨੇ ਆਸ ਪ੍ਰਗਟਾਈ ਕਿ ਲੁਧਿਆਣਾ ਦੇ ਇਹ ਖਿਡਾਰੀ ਅੰਤਰਰਾਸ਼ਟਰੀ ਮੰਚ ‘ਤੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments