ਲੁਧਿਆਣਾ : ਨਗਰ ਨਿਗਮ ਦੁਆਰਾ ਜਨਗਣਨਾ ਡਿਊਟੀ ਵਿੱਚ ਲੱਗੇ ਕਰਮਚਾਰੀਆਂ ’ਤੇ ਦਿਨੋ-ਦਿਨ ਸਖ਼ਤੀ ਵਧਾਈ ਜਾ ਰਹੀ ਹੈ। ਜਿਸ ਦੇ ਤਹਿਤ ਪਹਿਲਾਂ, ਪਹਿਲਾਂ ਜੋ ਮੁਲਾਜ਼ਮ ਡਿਊਟੀ ’ਤੇ ਨਹੀਂ ਆ ਰਹੀ ਸਨ, ਉਨ੍ਹਾਂ ਉੱਤੇ ਪੁਲਿਸ ਕੇਸ ਦਰਜ ਕਰਵਾਉਣ ਅਤੇ ਤਨਖਾਹ ਰੋਕਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ, ਇਹ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਜਨਗਣਨਾ ਡਿਊਟੀ ਵਿੱਚ ਲੱਗੇ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਵੀ ਸਟੇਸ਼ਨ ਛੁੱਟੀ ਨਹੀਂ ਮਿਲੇਗੀ। ਇਸ ਸਬੰਧ ਵਿੱਚ ਜਾਰੀ ਹੁਕਮ ਵਿੱਚ ਜਨਗਣਨਾ ਦਾ ਕੰਮ ਹਰ ਸਾਲ 13 ਜੂਨ ਤੱਕ ਪੂਰਾ ਕਰਨ ਦੇ ਟਾਰਗੇਟ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਜਨਗਣਨਾ ਡਿਊਟੀ ਵਿੱਚ ਲੱਗੇ ਕਰਮਚਾਰੀਆਂ ਨੂੰ ਛੁੱਟੀਆਂ ਵਾਲੇ ਦਿਨ ਵੀ ਸਟੇਸ਼ਨ ਛੱਡਣ ਤੋਂ ਪਹਿਲਾਂ ਐਨ.ਓ.ਸੀ. ਲੈਣ ਦੀ ਸ਼ਰਤ ਲਗਾ ਦਿੱਤੀ ਗਈ ਹੈ।
ਇਹ ਫੈਸਲਾ ਉਨ੍ਹਾਂ ਕਰਮਚਾਰੀਆਂ ‘ਤੇ ਵੀ ਲਾਗੂ ਹੁੰਦਾ ਹੈ ਜਿਨ੍ਹਾਂ ਦੀ ਛੁੱਟੀ ਉਨ੍ਹਾਂ ਦੇ ਵਿਭਾਗ ਦੁਆਰਾ ਪਹਿਲਾਂ ਹੀ ਮਨਜ਼ੂਰ ਕੀਤੀ ਜਾ ਚੁੱਕੀ ਹੈ ਜਾਂ ਜਿਨ੍ਹਾਂ ਨੇ ਵਿਦੇਸ਼ ਯਾਤਰਾ ਲਈ ਅਪਲਾਈ ਕੀਤਾ ਹੈ। ਇਸ ਸਰਕੂਲਰ ਦੀ ਇੱਕ ਕਾਪੀ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਭੇਜੀ ਗਈ ਹੈ ਜਿਨ੍ਹਾਂ ਦੇ ਕਰਮਚਾਰੀ ਜਨਗਣਨਾ ਡਿਊਟੀ ਵਿੱਚ ਲੱਗੇ ਹੋਏ ਹਨ।
ਮਹਾਂਨਗਰ ਵਿੱਚ ਸ਼ੁਰੂ ਹੋਈ ਰੁੱਖਾਂ ਦੀ ਜਨਗਣਨਾ
ਮਹਾਂਨਗਰ ਵਿੱਚ ਇੱਕੋ ਸਮੇਂ ਦੋ ਜਨਗਣਨਾਵਾਂ ਸ਼ੁਰੂ ਹੋ ਗਈਆਂ ਹਨ ਜਿਸ ਤਹਿਤ ਨਗਰ ਨਿਗਮ ਨੇ ਰੁੱਖਾਂ ਦੀ ਗਿਣਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਅਪਣਾਈ ਗਈ ਹੈ, ਜਿੱਥੇ ਸ਼ਹਿਰ ਵਿੱਚ ਹਰ ਰੋਜ਼ ਸਾਹਮਣੇ ਆ ਰਹੇ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਹੋਣ ਦੇ ਮਾਮਲਿਆਂ ਨੂੰ ਲੈ ਕੇ ਕੇਸ ਚੱਲ ਰਿਹਾ ਹੈ।
ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੇ ਲਈ ਐਨ.ਜੀ.ਟੀ. ਦੁਆਰਾ ਪਹਿਲਾਂ ਰੁੱਖਾਂ ਦੀ ਗਿਣਤੀ ਕਰਨ ਦਾ ਹਦਾਇਤ ਦਿੱਤੀ ਗਈ ਹੈ, ਜੋ ਕੰਮ ਨਗਰ ਨਿਗਮ ਦੁਆਰਾ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਗਿਆ ਹੈ, ਜਿਸ ਦੇ ਦੁਆਰਾ ਕੰਮ ਸ਼ੁਰੂ ਕਰਨ ਨੂੰ ਲੈ ਕੇ ਬਾਗਬਾਨੀ ਸ਼ਾਖਾ ਵੱਲੋਂ ਪੰਜਾਬ ਰੁੱਖ ਸੁਰੱਖਿਆ ਐਕਟ ਤਹਿਤ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ।












