Homeਪੰਜਾਬਪਟਿਆਲਾ ਦੇ ਹੀਰਾ ਬਾਗ 'ਚ ਈ-ਰਿਕਸ਼ਾ ਚਾਲਕ ਦਾ ਚਾਕੂ ਮਾਰ ਕੇ ਕਤਲ

ਪਟਿਆਲਾ ਦੇ ਹੀਰਾ ਬਾਗ ‘ਚ ਈ-ਰਿਕਸ਼ਾ ਚਾਲਕ ਦਾ ਚਾਕੂ ਮਾਰ ਕੇ ਕਤਲ

ਪਟਿਆਲਾ: ਪਟਿਆਲਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਪਟਿਆਲਾ ਦੇ ਹੀਰਾ ਬਾਗ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਈ-ਰਿਕਸ਼ਾ ਚਾਲਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਪਿੰਡ ਚੌਰਾ ਦੇ ਰਹਿਣ ਵਾਲੇ ਅਭਿਸ਼ੇਕ ਮਲਿਕ ਵਜੋਂ ਹੋਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਪਲਿਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਸਮਾਂ ਪਹਿਲਾਂ ਮੁਲਜ਼ਮ ਗੁਰਸੇਵ ਸਿੰਘ ਨੇ ਇੱਕ ਕੁੜੀ ਨੂੰ ਕਥਿਤ ਤੌਰ ‘ਤੇ ਬੰਧਕ ਬਣਾਇਆ ਹੋਇਆ ਸੀ । ਉਸ ਸਮੇਂ ਅਭਿਸ਼ੇਕ ਮਲਿਕ ਨੇ ਉਸ ਕੁੜੀ ਨੂੰ ਗੁਰਸੇਵ ਦੇ ਚੰਗੁਲ ਵਿੱਚੋਂ ਛੁਡਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਸੇ ਗੱਲ ਨੂੰ ਲੈ ਕੇ ਗੁਰਸੇਵ ਅਭਿਸ਼ੇਕ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ।

ਇਸੇ ਰੰਜਿਸ਼ ਦੇ ਤਹਿਤ ਸ਼ੁੱਕਰਵਾਰ ਰਾਤ ਜਦੋਂ ਅਭਿਸ਼ੇਕ ਆਪਣਾ ਈ-ਰਿਕਸ਼ਾ ਲੈ ਕੇ ਹੀਰਾ ਬਾਗ ਸਥਿਤ ਬਰਫ਼ ਫੈਕਟਰੀ ਕੋਲੋਂ ਲੰਘ ਰਿਹਾ ਸੀ, ਤਾਂ ਗੁਰਸੇਵ ਨੇ ਆਪਣੇ 4-5 ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਉਸ ਨੂੰ ਰਸਤੇ ਵਿੱਚ ਘੇਰ ਲਿਆ। ਹਮਲਾਵਰਾਂ ਨੇ ਅਭਿਸ਼ੇਕ ‘ਤੇ ਚਾਕੂਆਂ ਨਾਲ ਵਾਰ ਕੀਤੇ। ਇਸ ਦੌਰਾਨ ਅਭਿਸ਼ੇਕ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਜ਼ਿਆਦਾ ਖੂਨ ਵਗਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ।

ਇਸ ਮੌਕੇ ਡੀ.ਐਸ.ਪੀ. ਪਟਿਆਲਾ-2 ਜੰਗਜੀਤ ਸਿੰਘ ਰੰਧਾਵਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੁਲਜ਼ਮ ਗੁਰਸੇਵ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments