Homeਪੰਜਾਬਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 13 ਜੂਨ 2026 ਤੱਕ ਚੱਲੇਗਾ-...

ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ 13 ਜੂਨ 2026 ਤੱਕ ਚੱਲੇਗਾ- ਮਨਰੀਤ ਰਾਣਾ

ਪਟਿਆਲਾ: ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਰੀਤ ਰਾਣਾ ਨੇ ਦੱਸਿਆ ਹੈ ਕਿ ਜਨਗਣਨਾ 2027 ਦੇ ਪਹਿਲੇ ਫੇਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 15 ਮਈ ਤੋਂ ਸ਼ੁਰੂ ਹੋਈ ਜਨਗਣਨਾ ਦਾ ਕੰਮ ਮਿਤੀ 13 ਜੂਨ 2026 ਤੱਕ ਚੱਲਣਾ ਹੈ। ਮਨਰੀਤ ਰਾਣਾ ਨੇ ਕੌਮੀ ਹਿਤਾਂ ਵਾਲੇ ਇਸ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੰਬੰਧੀ ਜੇਕਰ ਕੋਈ ਵੀ ਜਨਗਣਨਾ ਅਧਿਕਾਰੀ ਜਾਣਕਾਰੀ ਲੈਣ ਦੇ ਲਈ ਲੋਕਾਂ ਦੇ ਘਰ ਆਉਂਦੇ ਹਨ ਤਾਂ ਉਹਨਾਂ ਦਾ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ।
ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਇਸ ਦੌਰਾਨ ਜੋ ਵੀ ਜਨਗਣਨਾ ਦੇ ਸੰਬੰਧ ਵਿੱਚ ਪੁੱਛੇ ਜਾਂਦੇ ਪ੍ਰਸ਼ਨਾਂ ਦਾ ਸਹੀ ਉੱਤਰ ਦਿੱਤਾ ਜਾਵੇ ਤਾਂ ਜੋ ਸਹੀ ਡਾਟਾ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹਨਾਂ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਜਨਗਣਨਾ 2027 ਦੇ ਲਈ ਲਗਾਈ ਗਈ ਹੈ ਪਰ ਉਨ੍ਹਾਂ ਕਰਮਚਾਰੀਆਂ ਨੇ ਆਪਣੀ ਡਿਊਟੀ ਅਜੇ ਜੁਆਇੰਨ ਨਹੀਂ ਕੀਤੀ, ਉਹਨਾਂ ਦੇ ਖਿਲਾਫ਼ ਸੈਂਸਜ ਐਕਟ 1948 ਦੇ ਅਧੀਨ ਐਫ.ਆਈ.ਆਰ ਦਰਜ ਕਰਨ ਦੀ ਕਾਰਵਾਈ ਆਰੰਭੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments