Homeਸੰਸਾਰਸੰਯੁਕਤ ਰਾਸ਼ਟਰ ਦਾ ‘ਸ਼ਾਂਤੀ ਵਿੱਚ ਨਿਵੇਸ਼’ ਦਾ ਸੰਦੇਸ਼: 29 ਮਈ ਨੂੰ ਮਨਾਇਆ...

ਸੰਯੁਕਤ ਰਾਸ਼ਟਰ ਦਾ ‘ਸ਼ਾਂਤੀ ਵਿੱਚ ਨਿਵੇਸ਼’ ਦਾ ਸੰਦੇਸ਼: 29 ਮਈ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਸ਼ਾਂਤੀ ਸੈਨਿਕ ਦਿਵਸ

ਨਿਊਯਾਰਕ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵਿਸ਼ਵ ਭਰ ਵਿੱਚ ਤਾਇਨਾਤ ਸ਼ਾਂਤੀ ਸੈਨਿਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ “ਸ਼ਾਂਤੀ ਵਿੱਚ ਨਿਵੇਸ਼” ਕਰਨ ਦਾ ਸੱਦਾ ਦਿੱਤਾ ਹੈ। 29 ਮਈ 2026 ਨੂੰ ਮਨਾਏ ਜਾਣ ਵਾਲੇ ‘ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ’ ਮੌਕੇ ਜਾਰੀ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਦੁਨੀਆ ਦੇ ਸੰਘਰਸ਼-ਪ੍ਰਭਾਵਿਤ ਖੇਤਰਾਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸ਼ਾਂਤੀ ਸੈਨਿਕ ਅਹਿਮ ਯੋਗਦਾਨ ਪਾ ਰਹੇ ਹਨ।

ਨਿਊਯਾਰਕ ਤੋਂ ਜਾਰੀ ਬਿਆਨ ਵਿੱਚ ਗੁਟੇਰੇਸ ਨੇ ਦੱਸਿਆ ਕਿ ਇਸ ਸਮੇਂ ਦੁਨੀਆ ਦੇ ਸਭ ਤੋਂ ਖ਼ਤਰਨਾਕ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ 50 ਹਜ਼ਾਰ ਤੋਂ ਵੱਧ ਸ਼ਾਂਤੀ ਸੈਨਿਕ ਤਾਇਨਾਤ ਹਨ। ਇਹ ਸੈਨਿਕ ਨਾਗਰਿਕਾਂ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਵਿਰੋਧੀ ਧਿਰਾਂ ਵਿਚਾਲੇ ਤਣਾਅ ਘਟਾਉਣ, ਹਿੰਸਾ ਨੂੰ ਰੋਕਣ ਅਤੇ ਰਾਜਨੀਤਿਕ ਹੱਲ ਲੱਭਣ ਲਈ ਕੰਮ ਕਰ ਰਹੇ ਹਨ।

ਸਕੱਤਰ-ਜਨਰਲ ਨੇ 1948 ਤੋਂ ਲੈ ਕੇ ਹੁਣ ਤੱਕ ਸ਼ਾਂਤੀ ਲਈ ਆਪਣੀਆਂ ਜਾਨਾਂ ਨਿਓਛਾਵਰ ਕਰਨ ਵਾਲੇ ਕਰੀਬ 4,500 ਸ਼ਾਂਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਖ਼ਾਸ ਤੌਰ ’ਤੇ ਪਿਛਲੇ ਸਾਲ ਸ਼ਹੀਦ ਹੋਏ 59 ਬਹਾਦਰ ਸੈਨਿਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕਦੀ। ਗੁਟੇਰੇਸ ਨੇ ਇਹ ਵੀ ਕਿਹਾ ਕਿ ਸ਼ਾਂਤੀ ਸੈਨਿਕਾਂ ’ਤੇ ਹਮਲੇ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦੀ ਗੰਭੀਰ ਉਲੰਘਣਾ ਹਨ ਅਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਮੈਂਬਰ ਦੇਸ਼ਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਸ ਸਾਲ ਅੰਤਰਰਾਸ਼ਟਰੀ ਸ਼ਾਂਤੀ ਸੈਨਿਕ ਦਿਵਸ ਦੀ ਥੀਮ “Invest in Peace” ਅਰਥਾਤ “ਸ਼ਾਂਤੀ ਵਿੱਚ ਨਿਵੇਸ਼ ਕਰੋ” ਰੱਖੀ ਗਈ ਹੈ। ਗੁਟੇਰੇਸ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਦੁਨੀਆ ਦੇ ਕਈ ਖੇਤਰ ਯੁੱਧ, ਹਿੰਸਾ ਅਤੇ ਰਾਜਨੀਤਿਕ ਅਸਥਿਰਤਾ ਨਾਲ ਜੂਝ ਰਹੇ ਹਨ, ਅਜਿਹੇ ਵਿੱਚ ਸ਼ਾਂਤੀ ਸਥਾਪਨਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਕਿਫ਼ਾਇਤੀ ਹੱਲ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀ ਸੈਨਿਕ ਮਿਸ਼ਨਾਂ ਨੂੰ ਸਫ਼ਲ ਬਣਾਉਣ ਲਈ ਸਿਰਫ਼ ਫ਼ੌਜੀ ਯੋਗਦਾਨ ਹੀ ਨਹੀਂ, ਸਗੋਂ ਮਜ਼ਬੂਤ ਰਾਜਨੀਤਿਕ ਇਰਾਦੇ ਅਤੇ ਲਗਾਤਾਰ ਵਿੱਤੀ ਸਹਾਇਤਾ ਦੀ ਵੀ ਲੋੜ ਹੈ। ਗੁਟੇਰੇਸ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਇੱਕ ਸੁਰੱਖਿਅਤ ਅਤੇ ਸਥਿਰ ਭਵਿੱਖ ਲਈ ਸ਼ਾਂਤੀ ਸੈਨਿਕਾਂ ਦਾ ਸਾਥ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 29 ਮਈ ਨੂੰ ਇਹ ਦਿਵਸ ਉਨ੍ਹਾਂ ਬਹਾਦਰ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਵਿਸ਼ਵ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਆਪਣੀ ਜਾਨ ਤੱਕ ਨਿਓਛਾਵਰ ਕਰ ਦਿੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments