Homeਰਾਜਸਥਾਨਰਾਜਸਥਾਨ 'ਚ ਦੁਰਲੱਭ ਖਣਿਜਾਂ ਦਾ ਵੱਡਾ ਖ਼ਜ਼ਾਨਾ ਮਿਲਿਆ: ਈ.ਵੀ., ਮਿਜ਼ਾਈਲਾਂ ਅਤੇ ਏਰੋਸਪੇਸ...

ਰਾਜਸਥਾਨ ‘ਚ ਦੁਰਲੱਭ ਖਣਿਜਾਂ ਦਾ ਵੱਡਾ ਖ਼ਜ਼ਾਨਾ ਮਿਲਿਆ: ਈ.ਵੀ., ਮਿਜ਼ਾਈਲਾਂ ਅਤੇ ਏਰੋਸਪੇਸ ਖੇਤਰ ਨੂੰ ਮਿਲੇਗੀ ਨਵੀਂ ਤਾਕਤ

ਰਾਜਸਥਾਨ: ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਵਿੱਚ ਦੁਰਲੱਭ ਧਰਤੀ ਖਣਿਜਾਂ ਦੇ ਵੱਡੇ ਭੰਡਾਰ ਮਿਲਣ ਨਾਲ ਦੇਸ਼ ਦੇ ਉਦਯੋਗਿਕ ਅਤੇ ਰੱਖਿਆ ਖੇਤਰ ਲਈ ਵੱਡੀ ਉਮੀਦ ਜਗੀ ਹੈ। ਜਾਣਕਾਰੀ ਅਨੁਸਾਰ ਲਗਭਗ 750 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਨਿਓਬੀਅਮ, ਜ਼ਿਰਕੋਨੀਅਮ ਅਤੇ ਹਾਫਨੀਅਮ ਵਰਗੇ ਕੀਮਤੀ ਖਣਿਜਾਂ ਦੀ ਮੌਜੂਦਗੀ ਦੇ ਸੰਕੇਤ ਮਿਲੇ ਹਨ। ਇਹ ਖਣਿਜ ਆਧੁਨਿਕ ਤਕਨਾਲੋਜੀ ਅਤੇ ਰੱਖਿਆ ਪ੍ਰਣਾਲੀਆਂ ਵਿੱਚ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ।

ਮਾਹਿਰਾਂ ਮੁਤਾਬਕ ਇਹ ਖਣਿਜ ਰਾਕੇਟ, ਮਿਜ਼ਾਈਲਾਂ, ਏਰੋਸਪੇਸ ਇੰਜਣਾਂ, ਪ੍ਰਮਾਣੂ ਰਿਐਕਟਰਾਂ, ਇਲੈਕਟ੍ਰਿਕ ਵਾਹਨਾਂ ਅਤੇ ਮਾਈਕ੍ਰੋਇਲੈਕਟ੍ਰੋਨਿਕਸ ਉਪਕਰਣਾਂ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਹਨ। ਇਸ ਖੋਜ ਨਾਲ ਭਾਰਤ ਨੂੰ ਉੱਚ ਤਕਨੀਕੀ ਉਤਪਾਦਨ ਅਤੇ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਨ ਵਿੱਚ ਮਦਦ ਮਿਲ ਸਕਦੀ ਹੈ।

ਸਰਕਾਰੀ ਸੂਤਰਾਂ ਅਨੁਸਾਰ ਇਸ ਖੇਤਰ ਦਾ ਵਿਸਥਾਰਪੂਰਵਕ ਸਰਵੇਖਣ ਕਰਨ ਲਈ ਤਿੰਨ ਕੰਪਨੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਕੰਪਨੀਆਂ ਖਣਿਜਾਂ ਦੀ ਮਾਤਰਾ, ਗੁਣਵੱਤਾ ਅਤੇ ਖਣਨ ਦੀ ਸੰਭਾਵਨਾ ਬਾਰੇ ਵਿਸਥਾਰ ਨਾਲ ਅਧਿਐਨ ਕਰਨਗੀਆਂ। ਸਰਵੇਖਣ ਪੂਰਾ ਹੋਣ ਤੋਂ ਬਾਅਦ ਹੀ ਖਣਨ ਪ੍ਰਕਿਰਿਆ ਅਤੇ ਉਦਯੋਗਿਕ ਵਰਤੋਂ ਬਾਰੇ ਅਗਲੇ ਫ਼ੈਸਲੇ ਕੀਤੇ ਜਾਣਗੇ।

ਨਿਓਬੀਅਮ ਨੂੰ ਉੱਚ ਗੁਣਵੱਤਾ ਵਾਲੇ ਸਟੀਲ ਅਤੇ ਏਰੋਸਪੇਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ, ਜਦਕਿ ਜ਼ਿਰਕੋਨੀਅਮ ਪ੍ਰਮਾਣੂ ਰਿਐਕਟਰਾਂ ਅਤੇ ਰਸਾਇਣਕ ਉਦਯੋਗ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਹਾਫਨੀਅਮ ਦਾ ਇਸਤੇਮਾਲ ਮਿਸਾਈਲ ਤਕਨਾਲੋਜੀ, ਜਹਾਜ਼ਾਂ ਦੇ ਇੰਜਣਾਂ ਅਤੇ ਅਧੁਨਿਕ ਇਲੈਕਟ੍ਰਾਨਿਕ ਉਪਕਰਣਾਂ ਵਿੱਚ ਹੁੰਦਾ ਹੈ।

ਜੇ ਇਹ ਭੰਡਾਰ ਵੱਡੇ ਪੱਧਰ ‘ਤੇ ਸਾਬਤ ਹੁੰਦੇ ਹਨ ਤਾਂ ਭਾਰਤ ਨੂੰ ਵਿਦੇਸ਼ੀ ਆਯਾਤ ‘ਤੇ ਨਿਰਭਰਤਾ ਘਟਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਦੇਸ਼ ਦੇ ਈ.ਵੀ. ਸੈਕਟਰ ਨੂੰ ਵੀ ਵੱਡਾ ਫ਼ਾਇਦਾ ਹੋ ਸਕਦਾ ਹੈ, ਕਿਉਂਕਿ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਅਤੇ ਹਾਈ-ਟੈਕ ਹਿੱਸਿਆਂ ਵਿੱਚ ਇਨ੍ਹਾਂ ਖਣਿਜਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।

ਰਾਜਸਥਾਨ ਪਹਿਲਾਂ ਹੀ ਖਣਿਜ ਲਈ ਜਾਣਿਆ ਜਾਂਦਾ ਹੈ ਅਤੇ ਹੁਣ ਇਸ ਨਵੀਂ ਖੋਜ ਨਾਲ ਸੂਬੇ ਦੀ ਮਹੱਤਤਾ ਹੋਰ ਵਧ ਗਈ ਹੈ। ਇਸ ਖੋਜ ਨਾਲ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ।

ਕੇਂਦਰ ਅਤੇ ਰਾਜ ਸਰਕਾਰ ਇਸ ਪ੍ਰੋਜੈਕਟ ਨੂੰ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਮੰਨ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਖਣਿਜ ਭਾਰਤ ਦੀ ਤਕਨੀਕੀ ਅਤੇ ਰੱਖਿਆ ਤਾਕਤ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments