Homeਪੰਜਾਬਹਾਈ ਕੋਰਟ ਦੇ ਇੱਕ ਵਕੀਲ 'ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕੀਤਾ ਜਾਨਲੇਵਾ...

ਹਾਈ ਕੋਰਟ ਦੇ ਇੱਕ ਵਕੀਲ ‘ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕੀਤਾ ਜਾਨਲੇਵਾ ਹਮਲਾ

ਮੋਹਾਲੀ: ਨਿਊ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਹ ਜਾਨਲੇਵਾ ਹਮਲਾ ਕੁਰਾਲੀ ਬਾਈਪਾਸ ਨੇੜੇ ਕੀਤਾ ਗਿਆ । ਹਾਲਾਂਕਿ, ਇਸ ਹਮਲੇ ਵਿੱਚ ਹਾਈ ਕੋਰਟ ਦੇ ਸਾਬਕਾ ਸਕੱਤਰ ਗਗਨਦੀਪ ਜੰਮੂ ਵਾਲ-ਵਾਲ ਬਚ ਗਏ।

ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਗਗਨਦੀਪ ਜੰਮੂ, ਪੁੱਤਰ ਬਲਵਿੰਦਰ ਜੰਮੂ ਨਿਵਾਸੀ ਸੈਕਟਰ-36 ਬੀ.ਚੰਡੀਗੜ੍ਹ ਨੇ ਦੱਸਿਆ ਕਿ 18 ਮਈ ਦੀ ਸ਼ਾਮ ਉਹ ਆਪਣੇ ਦੋਸਤ ਤਾਹਿਲ ਬਜਾਜ ਨਾਲ ਰੋਪੜ ਜਾ ਰਿਹਾ ਸੀ । ਰਸਤੇ ਵਿੱਚ ਉਹ ਖਰੜ ਸਥਿਤ ਮੈਕਡੋਨਲਡ ‘ਤੇ ਰੁਕੇ ਅਤੇ ਲਗਭਗ ਰਾਤ 8 ਵਜੇ ਫਿਰ ਰਵਾਨਾ ਹੋਏ । ਜਦੋਂ ਉਹ ਭਾਰਤਮਾਲਾ ਪ੍ਰੋਜੈਕਟ ਨਾਲ ਜੁੜੇ ਪੁਲ ਨੂੰ ਪਾਰ ਕਰਕੇ ਕੁਰਾਲੀ ਬਾਈਪਾਸ ਵੱਲ ਜਾ ਰਹੇ ਸਨ, ਤਾਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦੇ ਪਿਛਲੇ ਪਾਸੇ ਗੋਲੀਆਂ ਚਲਾ ਦਿੱਤੀਆਂ।

ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਪੁਲਿਸ
ਗੋਲੀਆਂ ਦੀ ਆਵਾਜ਼ ਸੁਣ ਕੇ, ਗਗਨਦੀਪ ਜੰਮੂ ਨੇ ਤੁਰੰਤ ਆਪਣੀ ਕਾਰ ਨੂੰ ਇੱਕ ਕੱਚੇ ਰਸਤੇ ‘ਤੇ ਮੋੜ ਲਿਆ ਅਤੇ ਖਰੜ ਵੱਲ ਵਾਪਸ ਭੱਜ ਗਿਆ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਉਸਨੂੰ ਮਾਰਨ ਦੇ ਖਾਸ ਇਰਾਦੇ ਨਾਲ ਉਸ ‘ਤੇ ਹਮਲਾ ਕੀਤਾ ਸੀ। ਹਮਲੇ ਦੌਰਾਨ ਉਸਦੀ ਕਾਰ ‘ਤੇ ਤਿੰਨ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, ਹਮਲਾਵਰਾਂ ਨੇ ਤਿੰਨ ਗੋਲੀਆਂ ਚਲਾਈਆਂ ਅਤੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments