ਜੰਮੂ : ਜੰਮੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ (ਜੇ.ਪੀ.ਡੀ.ਸੀ.ਐਲ.) ਨੇ ਦੋ ਦਿਨਾਂ ਦੇ ਲਈ ਕੁਝ ਇਲਾਕਿਆਂ ਵਿੱਚ ਬਿਜਲੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਜੰਮੂ ਦੇ ਕਈ ਇਲਾਕਿਆਂ ਵਿੱਚ 19 ਅਤੇ 20 ਮਈ ਨੂੰ ਬਿਜਲੀ ਬੰਦ ਰਹੇਗੀ।
ਜਾਣਕਾਰੀ ਦੇ ਅਨੁਸਾਰ ਜ਼ਰੂਰੀ ਮੁਰੰਮਤ, ਰੱਖ-ਰਖਾਅ ਅਤੇ ਬਿਜਲੀ ਵਿਭਾਗ ਦੇ ਕੁਝ ਕੰਮਾਂ ਦੇ ਚੱਲਦੇ ਅੱਜ ਅਤੇ ਕੱਲ੍ਹ ਕੁਝ ਘੰਟਿਆਂ ਦੇ ਲਈ ਬਿਜਲੀ ਬੰਦ ਰੱਖੀ ਜਾਵੇਗੀ। ਵਿਭਾਗ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵੱਖ-ਵੱਖ ਫੀਡਰਾਂ ਅਤੇ ਗਰਿੱਡ ਲਾਈਨਾਂ ‘ਤੇ ਜ਼ਰੂਰੀ ਕੰਮ ਦੇ ਕਾਰਨ ਬਿਜਲੀ ਸਪਲਾਈ ਕੁਝ ਘੰਟਿਆਂ ਲਈ ਬੰਦ ਰਹੇਗੀ। ਇਸ ਵਿੱਚ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜਿਸ ਦੌਰਾਨ ਬਿਜਲੀ ਬੰਦ ਰਹੇਗੀ ਉਸ ਦੌਰਾਨ ਆਪਣਾ ਇਤਜ਼ਾਮ ਕਰਕੇ ਰੱਖਣ ਤਾਂਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਏ। ਉਨ੍ਹਾਂ ਨੇ ਜਨਤਾ ਨੂੰ ਸਹਿਯੋਗ ਦੇਣ ਅਤੇ ਪਹਿਲਾਂ ਤੋਂ ਜ਼ਰੂਰੀ ਤਿਆਰੀਆਂ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ, ਵਿਭਾਗ ਦਾ ਕਹਿਣਾ ਹੈ ਕਿ ਬਿਜਲੀ ਬੰਦ ਸਿਰਫ਼ ਉਦੋਂ ਹੀ ਕੀਤੀ ਜਾਵੇਗੀ ਜਦੋਂ ਮੌਸਮ ਅਨੁਕੂਲ ਹੋਵੇਗਾ ਅਤੇ ਸੁਰੱਖਿਆ ਮਾਪਦੰਡ ਪੂਰੇ ਕੀਤੇ ਜਾਣਗੇ।
ਜਿਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ, ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
19 ਮਈ ਨੂੰ ਇਨ੍ਹਾਂ ਇਲਾਕਿਆਂ ਵਿੱਚ ਲੱਗੇਗਾ ਪਾਵਰਕਟ
33KV ਊਧਮਪੁਰ-ਚੇਨਾਨੀ-ਕੁੜ ਲਾਈਨ (ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ): ਚੇਨਾਨੀ, ਕੁੜ, ਸਮਰੋਲੀ, ਸੁਧ ਮਹਾਦੇਵ, ਲੱਟੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਕੱਟ ਦਿੱਤੀ ਜਾਵੇਗੀ।
33KV ਮਨਵਾਲ-ਝੋਨੂੰ ਲਾਈਨ (ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ): ਬਰਮੀਨ, ਝੋਨੂੰ, ਸਤਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ।
20 ਮਈ ਨੂੰ ਇਨ੍ਹਾਂ ਇਲਾਕਿਆਂ ਵਿੱਚ ਲੱਗੇਗਾ ਪਾਵਰ ਕੱਟ
132/33KV ਮਹਾਨਪੁਰ ਗਰਿੱਡ ਸਟੇਸ਼ਨ ‘ਤੇ 33KV ਯਾਰਡ ਅਤੇ 50 MVA ਟ੍ਰਾਂਸਫਾਰਮਰ (ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ): ਮਹਾਨਪੁਰ, ਬਿੱਲਾਵਰ, ਬਾਨੀ, ਬਸੋਹਲੀ, ਮਾਚੇਦੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ।
33KV ਮਾਹਾਨਪੁਰ-ਫਿੰਟਰ ਲਾਈਨ (ਸਵੇਰੇ 7 ਤੋਂ 12 ਵਜੇ): ਬਿੱਲਾਵਰ, ਮੰਡਾਲੀ, ਦੀਵਾਲ, ਪਰਨਾਲਾ, ਬੱਗਾਨ, ਭਾਦੂ, ਟਾਂਡੀ, ਕੁਡੇਤਰ, ਮਲਹਟ, ਮਛੇੜੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ।












