Homeਦੇਸ਼ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈਸ ਦੇ ਏ.ਸੀ. ਕੋਚ ’ਚ ਲੱਗੀ ਭਿਆਨਕ ਅੱਗ

ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈਸ ਦੇ ਏ.ਸੀ. ਕੋਚ ’ਚ ਲੱਗੀ ਭਿਆਨਕ ਅੱਗ

ਕੋਟਾ :  ਕੋਟਾ ਡਿਵੀਜ਼ਨ ਵਿੱਚ ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈਸ ਟ੍ਰੇਨ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਹਾਦਸਾ ਸਵੇਰੇ ਲਗਭਗ 5:15 ਵਜੇ ਕੋਟਾ ਡਿਵੀਜ਼ਨ ਦੇ ਲੂਨੀ ਰਿਚਾ-ਵਿਕਰਮਗੜ੍ਹ ਅਲੋਟ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰਿਆ। ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੁਦੀਨ ਰਾਜਧਾਨੀ ਐਕਸਪ੍ਰੈਸ (12431) ਦੇ ਏਸੀ ਕੋਚ ਵਿੱਚ ਅਚਾਨਕ ਅੱਗ ਲੱਗਣ ਨਾਲ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਕਿ, ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅੱਗ ਟ੍ਰੇਨ ਦੇ ਕੋਚ ਨੰਬਰ ਬੀ-1 ਅਤੇ ਉਸ ਦੇ ਪਿੱਛੇ ਲੱਗੇ ਸੈਕਿੰਡ ਲਗੇਜ ਕਮ ਗਾਰਡ ਵੈਨ ਵਿੱਚ ਲੱਗ ਗਈ। ਹਾਦਸੇ ਦੀ ਜਾਣਕਾਰੀ ਦੇ ਬਾਅਦ ਕੋਟਾ ਜੰਕਸ਼ਨ ‘ਤੇ ਹੂਟਰ ਵੱਜਣ ਲੱਗ ਪਏ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਰਵਾਨਾ ਹੋਇਆ। ਅੱਗ ਟ੍ਰੇਨ ਦੇ ਕੋਚ ਨੰਬਰ ਬੀ-1 ਅਤੇ ਉਸ ਦੇ ਪਿੱਛੇ ਲੱਗੇ ਸੈਕਿੰਡ ਲਗੇਜ ਕਮ ਗਾਰਡ ਵੈਨ ਵਿੱਚ ਲੱਗੀ ਸੀ। ਸੂਚਨਾ ਮਿਲਦੇ ਹੀ, ਟ੍ਰੇਨ ਨੂੰ ਤੁਰੰਤ ਰੋਕਿਆ ਗਿਆ ਅਤੇ ਕੋਟਾ ਡਿਵੀਜ਼ਨ ਦੀ ਆਫ਼ਤ ਪ੍ਰਬੰਧਨ ਟੀਮ ਮੌਕੇ ‘ਤੇ ਪਹੁੰਚ ਗਈ। ਸਾਵਧਾਨੀ ਦੇ ਤੌਰ ‘ਤੇ, ਦਿੱਲੀ-ਮੁੰਬਈ ਰੇਲਵੇ ਟਰੈਕ ‘ਤੇ ਰੇਲ ਆਵਾਜਾਈ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਦਿੱਲੀ-ਮੁੰਬਈ ਰੇਲਵੇ ਟ੍ਰੈਕ ‘ਤੇ ਰੇਲ ਆਵਾਜਾਈ ਠੱਪ

ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸੌਰਭ ਜੈਨ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਆ ਗਾਰਡ ਨੇ ਸਭ ਤੋਂ ਪਹਿਲਾਂ ਲੋਕੋ ਪਾਇਲਟ ਨੂੰ ਦਿੱਤੀ ਸੀ। ਹਾਦਸੇ ਦੇ ਸਮੇਂ ਕੋਚ ਵਿੱਚ 68 ਯਾਤਰੀ ਸਨ। ਲਗਭਗ 15 ਮਿੰਟਾਂ ਵਿੱਚ ਪੂਰਾ ਕੋਚ ਖਾਲੀ ਕਰਵਾਇਆ ਗਿਆ। ਫਿਲਹਾਲ, ਇਸ ਸਮੇਂ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਾਵਧਾਨੀ ਦੇ ਤੌਰ ‘ਤੇ, ਦਿੱਲੀ-ਮੁੰਬਈ ਰੇਲਵੇ ਟਰੈਕ ‘ਤੇ ਰੇਲ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਕੋਟਾ ਜੰਕਸ਼ਨ ਪਹੁੰਚਣ ਤੋਂ ਪਹਿਲਾਂ ਲੱਗੀ ਅੱਗ

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟ੍ਰੇਨ ਸਵੇਰੇ ਰਤਲਾਮ ਤੋਂ ਰਵਾਨਾ ਹੋ ਕੇ ਕੋਟਾ ਜੰਕਸ਼ਨ ਵੱਲ ਜਾ ਰਹੀ ਸੀ। ਹਾਲਾਂਕਿ, ਕੋਟਾ ਜੰਕਸ਼ਨ ਪਹੁੰਚਣ ਤੋਂ ਪਹਿਲਾਂ ਲੂਣੀ ਰਿਚਾ-ਵਿਕਰਮਗੜ੍ਹ ਅਲੋਟ ਸਟੇਸ਼ਨ ਦੇ ਵਿਚਕਾਰ ਟ੍ਰੇਨ ਵਿੱਚ ਅੱਗ ਲੱਗ ਗਈ। ਦੱਸ ਦਈਏ ਕਿ ਤ੍ਰਿਵੇਂਦਰਮ-ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ (12431) ਰਾਜਸਥਾਨ, ਕੇਰਲ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਨੂੰ ਜੋੜਦੀ ਹੈ। ਇਹ ਕੁਲ ਟ੍ਰੇਨ 3149 ਕਿਲੋਮੀਟਰ ਦੀ ਦੂਰੀ ਲਗਭਗ 41 ਘੰਟਿਆਂ ਵਿੱਚ ਤੈਅ ਕਰਦੀ ਹੈ।

ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ

  • ਘਟਨਾ ਸਥਾਨ: 09256099269
  • ਲੂਨੀ ਰਿਚਾ ਸਟੇਸ਼ਨ: 09251689241
  • ਕੋਟਾ ਪੁੱਛਗਿੱਛ: 6375898943
  • ਕੋਟਾ ਕੰਟਰੋਲ: 9256099457
  • ਰੇਲ ਮਦਦ: 139

ਯਾਤਰੀਆਂ ਨੂੰ ਦੂਜੀ ਰੇਲਗੱਡੀ ਵਿੱਚ ਕੀਤਾ ਗਿਆ ਤਬਦੀਲ

ਪੱਛਮੀ ਮੱਧ ਰੇਲਵੇ ਦੇ ਸੀਪੀਆਰਓ ਹਰਸ਼ਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਰੇਲਗੱਡੀ ਦੇ ਬੀ.ਆਈ. ਅਤੇ ਐਸ.ਐਲ.ਆਰ. ਡੱਬਿਆਂ ਵਿੱਚ ਸਵੇਰੇ 5:15 ਵਜੇ ਅੱਗ ਲੱਗੀ। ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਦੋਵੇਂ ਡੱਬਿਆਂ ਨੂੰ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ। ਫਾਇਰਫਾਈਟਰਾਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਯਾਤਰੀਆਂ ਨੂੰ ਦੂਜੀ ਰੇਲਗੱਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments