HomeCanadaਐਨ.ਬੀ.ਏ. ਖਿਡਾਰੀ ਬ੍ਰੈਂਡਨ ਕਲਾਰਕ ਦੀ ਮੌਤ ਨਾਲ ਬਾਸਕਟਬਾਲ ਜਗਤ 'ਚ ਸੋਗ, ਫੈਨਜ਼...

ਐਨ.ਬੀ.ਏ. ਖਿਡਾਰੀ ਬ੍ਰੈਂਡਨ ਕਲਾਰਕ ਦੀ ਮੌਤ ਨਾਲ ਬਾਸਕਟਬਾਲ ਜਗਤ ‘ਚ ਸੋਗ, ਫੈਨਜ਼ ਨੇ ਦਿੱਤੀ ਸ਼ਰਧਾਂਜਲੀ

ਵੈਨਕੂਵਰ: ਬ੍ਰੈਂਡਨ ਕਲਾਰਕ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਵਿਸ਼ਵ ਭਰ ਦੇ ਬਾਸਕਟਬਾਲ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੈਮਫ਼ਿਸ ਗ੍ਰੀਜ਼ਲੀਜ਼ ਦੇ ਇਸ ਮਸ਼ਹੂਰ ਖਿਡਾਰੀ ਨੇ ਸਿਰਫ 29 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਬ੍ਰੈਂਡਨ ਕਲਾਰਕ ਦਾ ਦਿਹਾਂਤ ਅਮਰੀਕਾ ਦੇ ਸੈਨ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ। ਉਸਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਐਨ.ਬੀ.ਏ. ਜਗਤ, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਵੈਨਕੂਵਰ ਵਿੱਚ ਜਨਮੇ ਬ੍ਰੈਂਡਨ ਕਲਾਰਕ ਨੇ ਆਪਣੀ ਮਿਹਨਤ ਅਤੇ ਖੇਡ ਕਾਬਲੀਅਤ ਨਾਲ NBA ਵਿੱਚ ਖਾਸ ਪਛਾਣ ਬਣਾਈ ਸੀ। 2019 ਐਨ.ਬੀ.ਏ. ਡਰਾਫਟ ਵਿੱਚ ਉਹ ਪਹਿਲੇ ਰਾਊਂਡ ਵਿੱਚ ਚੁਣੇ ਗਏ ਸਨ ਅਤੇ ਬਾਅਦ ਵਿੱਚ ਮੈਮਫਿਸ ਗ੍ਰਿਜ਼ਲੀਜ਼ ਨਾਲ ਜੁੜ ਕੇ ਆਪਣੀ ਸ਼ਾਨਦਾਰ ਖੇਡ ਨਾਲ ਟੀਮ ਲਈ ਅਹਿਮ ਭੂਮਿਕਾ ਨਿਭਾਈ। ਉਸਦੀ ਤੇਜ਼ ਰਫ਼ਤਾਰ, ਜ਼ਬਰਦਸਤ ਡੰਕ ਅਤੇ ਰੱਖਿਆ ਕੌਸ਼ਲ ਨੇ ਉਸਨੂੰ ਪ੍ਰਸ਼ੰਸਕਾਂ ਦਾ ਚਹੇਤਾ ਖਿਡਾਰੀ ਬਣਾ ਦਿੱਤਾ ਸੀ।

ਬ੍ਰੈਂਡਨ ਕਲਾਰਕ ਨੇ ਆਪਣੇ ਐਨ.ਬੀ.ਏ. ਕਰੀਅਰ ਦੌਰਾਨ ਕਈ ਯਾਦਗਾਰ ਪ੍ਰਦਰਸ਼ਨ ਕੀਤੇ। ਉਹ 2020 ਵਿੱਚ ਐਨ.ਬੀ.ਏ. ਆਲ-ਰੂਕੀ ਫਸਟ ਟੀਮ ਵਿੱਚ ਵੀ ਸ਼ਾਮਲ ਰਹੇ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਹ ਚੋਟਾਂ ਕਾਰਨ ਪਰੇਸ਼ਾਨ ਰਹੇ ਅਤੇ 2025-26 ਸੀਜ਼ਨ ਵਿੱਚ ਵੀ ਸੀਮਿਤ ਮੈਚ ਹੀ ਖੇਡ ਸਕੇ। ਇਸਦੇ ਬਾਵਜੂਦ ਉਹ ਟੀਮ ਦੇ ਸਭ ਤੋਂ ਉਤਸ਼ਾਹੀ ਅਤੇ ਜਜ਼ਬੇ ਵਾਲੇ ਖਿਡਾਰੀਆਂ ਵਿੱਚ ਗਿਣੇ ਜਾਂਦੇ ਸਨ।

ਐਡਮ ਸਿਲਵਰ ਸਮੇਤ ਕਈ ਖੇਡ ਹਸਤੀਆਂ ਨੇ ਕਲਾਰਕ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੈਮਫਿਸ ਗ੍ਰਿਜ਼ਲੀਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬ੍ਰੈਂਡਨ ਨਾ ਸਿਰਫ਼ ਸ਼ਾਨਦਾਰ ਖਿਡਾਰੀ ਸਨ, ਸਗੋਂ ਇੱਕ ਨੇਕਦਿਲ ਇਨਸਾਨ ਵੀ ਸਨ, ਜਿਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕੇਗੀ।

ਸੋਸ਼ਲ ਮੀਡੀਆ ‘ਤੇ ਵੀ ਪ੍ਰਸ਼ੰਸਕ ਲਗਾਤਾਰ ਬ੍ਰੈਂਡਨ ਕਲਾਰਕ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕਈ ਲੋਕਾਂ ਨੇ ਉਸਦੇ ਯਾਦਗਾਰ ਮੈਚਾਂ ਅਤੇ ਟੀਮ ਲਈ ਯੋਗਦਾਨ ਨੂੰ ਯਾਦ ਕਰਦਿਆਂ ਭਾਵੁਕ ਸੰਦੇਸ਼ ਸਾਂਝੇ ਕੀਤੇ। ਉਸਦੀ ਮੌਤ ਨੇ ਐਨ.ਬੀ.ਏ. ਅਤੇ ਖੇਡ ਜਗਤ ਨੂੰ ਵੱਡਾ ਝਟਕਾ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments