Homeਪੰਜਾਬਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ...

ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਸੌਂਪੇ ਗਏ ਮਨਜ਼ੂਰੀ ਪੱਤਰ

ਧੂਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜਿਕ, ਧਾਰਮਿਕ, ਖੇਡ ਅਤੇ ਲੋਕ ਭਲਾਈ ਕਾਰਜਾਂ ਨੂੰ ਲਗਾਤਾਰ ਉਤਸਾਹਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ।

ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਸਮੇਂ ਦੌਰਾਨ ਵੱਖ-ਵੱਖ ਸੰਸਥਾਵਾਂ ਨਾਲ ਬੈਠਕਾਂ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਗੰਭੀਰਤਾ ਨਾਲ ਸੁਣਿਆ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਉਹਨਾਂ ਮੰਗਾਂ ਨੂੰ ਪੂਰਾ ਕਰਦਿਆਂ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਸੇਵਾ, ਖੇਡਾਂ, ਸਿਹਤ ਅਤੇ ਧਾਰਮਿਕ ਸੰਸਥਾਵਾਂ ਦੇ ਵਿਕਾਸ ਲਈ ਵਚਨਬੱਧ ਹੈ।

ਇਸ ਮੌਕੇ ਲੇਬਰ ਸ਼ੈਡ ਫਾਰ ਸਿਟੀ ਕੰਸਟ੍ਰਕਸ਼ਨ ਲੇਬਰ ਯੂਨੀਅਨ ਨੂੰ 20 ਲੱਖ ਰੁਪਏ, ਬਸੰਤ ਕਲੋਨੀ ਧਰਮਸ਼ਾਲਾ ਐਂਡ ਵੇਲਫੇਅਰ ਸੋਸਾਇਟੀ (ਰਜਿ.) ਧੂਰੀ ਨੂੰ 10 ਲੱਖ ਰੁਪਏ, ਕੰਸਟ੍ਰਕਸ਼ਨ ਆਫ ਸ਼ੈਡ ਫਾਰ ਸਟੈਪ ਆਨ ਸੋਸਾਇਟੀ ਨੂੰ 25 ਲੱਖ ਰੁਪਏ, ਕੰਸਟ੍ਰਕਸ਼ਨ ਆਫ ਸ਼ੈਡ ਫਾਰ ਸੇਵਾ ਸੰਮਤੀ ਧੂਰੀ ਨੂੰ 15 ਲੱਖ ਰੁਪਏ, ਕੰਸਟ੍ਰਕਸ਼ਨ ਆਫ ਸ਼ੈਡ ਫਾਰ ਛੱਠ ਪੂਜਾ ਆਸਥਾ ਮਹਾਂਪ੍ਰਭ ਕਮੇਟੀ ਨੂੰ 15 ਲੱਖ ਰੁਪਏ, ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਨੂੰ 15 ਲੱਖ ਰੁਪਏ ਅਤੇ ਸ੍ਰੀ ਰਾਧਾ ਕ੍ਰਿਸ਼ਨ ਗੀਤਾ ਭਵਨ ਸੰਮਤੀ ਧੂਰੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਗਏ।

ਇਸੇ ਤਰ੍ਹਾਂ ਮਹੇਸ਼ ਬਿਰਧ ਆਸ਼ਰਮ ਧੂਰੀ ਨੂੰ 15 ਲੱਖ ਰੁਪਏ, ਸ੍ਰੀ ਜੈਨ ਸਭਾ ਧੂਰੀ ਨੂੰ 10 ਲੱਖ ਰੁਪਏ, ਮਹਾਂਵੀਰ ਮੰਦਿਰ ਟਰੱਸਟ ਮਲੇਰਕੋਟਲਾ ਰੋਡ ਧੂਰੀ ਨੂੰ 10 ਲੱਖ ਰੁਪਏ, ਸੰਕਲਪ ਸਿੱਧ ਮਾਤਾ ਨੈਨਾ ਦੇਵੀ ਐਂਡ ਬਾਬਾ ਬਾਲਕ ਨਾਥ ਸਮਿਤੀ ਬਰਨਾਲਾ ਰੋਡ ਧੂਰੀ ਨੂੰ 15 ਲੱਖ ਰੁਪਏ, ਪ੍ਰੈਸ ਕਲੱਬ ਧੂਰੀ ਨੂੰ 10 ਲੱਖ ਰੁਪਏ, ਨੇਤਰ ਬੈਂਕ ਸਮਿਤੀ ਧੂਰੀ ਨੂੰ 19 ਲੱਖ ਰੁਪਏ ਅਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀਜ ਈਸ਼ਵਰੀਆ ਵਿਸ਼ਵ ਵਿਦਿਆਲਿਆ ਧੂਰੀ ਨੂੰ 15 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ ਗਏ।

ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਧੂਰੀ ਨੂੰ ਜੇ.ਸੀ.ਬੀ. ਲਈ 35 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਨੂੰ 5 ਲੱਖ ਰੁਪਏ, ਰੋਟਰੀ ਕਲੱਬ ਧੂਰੀ ਨੂੰ 15 ਲੱਖ ਰੁਪਏ, ਮੰਗਲਾ ਆਸ਼ਰਮ ਗਊਸ਼ਾਲਾ ਨੂੰ 20 ਲੱਖ ਰੁਪਏ, ਗਾਂਧੀ ਬਸਤੀ ਬਾਲਮੀਕਿ ਧਰਮਸ਼ਾਲਾ ਧੂਰੀ ਵਿੱਚ ਫਲੋਰਿੰਗ ਅਤੇ ਬਾਥਰੂਮ ਰੈਨੋਵੇਸ਼ਨ ਲਈ 7 ਲੱਖ ਰੁਪਏ, ਸਪੋਰਟਸ ਡੀ.ਐਸ.ਓ. ਪਿੰਡ ਕ੍ਰਿਕਟ, ਵਾਲੀਬਾਲ ਕਿੱਟਾਂ ਅਤੇ ਜਿੰਮ ਇਕੂਇਪਮੈਂਟਸ ਲਈ 23 ਲੱਖ ਰੁਪਏ, ਸਿਵਲ ਹਸਪਤਾਲ ਧੂਰੀ ਲਈ ਡੇਂਟਲ ਇਕੂਇਪਮੈਂਟ ਅਤੇ ਡਾਇਲਸਿਸ ਮਸ਼ੀਨ ਖਰੀਦਣ ਵਾਸਤੇ 16.50 ਲੱਖ ਰੁਪਏ ਅਤੇ ਬਾਰ ਐਸੋਸੀਏਸ਼ਨ ਧੂਰੀ ਨੂੰ 4 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਗਏ।

ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸੀ.ਐਮ.ਐਫ.ਓ. ਅਰਵਿੰਦ ਕੁਮਾਰ, ਰਮਨਦੀਪ ਸਿੰਘ ਅਤੇ ਡਾਇਰੈਕਟਰ ਪੁਸ਼ਪਿੰਦਰ ਸ਼ਰਮਾ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments