Homeਪੰਜਾਬਪੁਲਿਸ ਨੇ ਸੱਟੇਬਾਜ਼ੀ ਦੇ ਚੱਲ ਰਹੇ ਇਕ ਅਦਾਰੇ 'ਤੇ ਛਾਪਾ ਮਾਰ ਕੇ...

ਪੁਲਿਸ ਨੇ ਸੱਟੇਬਾਜ਼ੀ ਦੇ ਚੱਲ ਰਹੇ ਇਕ ਅਦਾਰੇ ‘ਤੇ ਛਾਪਾ ਮਾਰ ਕੇ 16 ਸੱਟੇਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ 

ਜਲੰਧਰ : ਲੋਹੀਆਂ ਪੁਲਿਸ (Lohian police) ਨੇ ਸ਼ਹਿਰ ਵਿਚ ਲੰਬੇ ਸਮੇਂ ਤੋਂ ਸੱਟੇਬਾਜ਼ੀ ਦੇ ਚੱਲ ਰਹੇ ਇਕ ਅਦਾਰੇ ‘ਤੇ ਛਾਪਾ ਮਾਰ ਕੇ 16 ਸੱਟੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਓਮਕਾਰ ਸਿੰਘ ਬਰਾੜ ਡੀ.ਐਸ.ਪੀ. ਸ਼ਾਹਕੋਟ ਅਤੇ ਥਾਣਾ ਇੰਚਾਰਜ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਕਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਏ.ਐਸ.ਆਈ. ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਵਿਅਕਤੀ ਫਰਾਰ ਹੋ ਗਿਆ।

ਡੀ.ਐਸ.ਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸੋਨੂੰ ਕੁਮਾਰ ਪੁੱਤਰ ਰਾਮ ਲਾਲ, ਰਾਜੀਵ ਕੁਮਾਰ ਪੁੱਤਰ ਰੇਸ਼ਮ, ਗੁਰਦੀਪ ਰਾਮ ਪੁੱਤਰ ਸੌਦਾਗਰ ਰਾਮ, ਨਰੇਸ਼ ਕੁਮਾਰ ਪੁੱਤਰ ਸਰਵਣ ਸਿੰਘ, ਬੋਧਰਾਜ ਉਰਫ਼ ਬੁੱਢਾ ਪੁੱਤਰ ਜੀਤ ਰਾਮ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗਿਆਨ ਸਿੰਘ, ਬਲਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਜਸਵਿੰਦਰ ਪਾਲ, ਗੌਰਵ ਕੁਮਾਰ ਉਰਫ ਗੌਰਾ ਪੁੱਤਰ ਸਰਵਣ ਸਿੰਘ, ਸ਼ਾਲੂ ਪੁੱਤਰ ਸੁਖਜੀਤ ਸਿੰਘ ਸਾਰੇ ਵਾਸੀ ਲੋਹੀਆਂ ਖਾਸ, ਅਮਰਜੀਤ ਸਿੰਘ ਉਰਫ ਮੰਗਾ ਪੁੱਤਰ ਚਰਨ ਸਿੰਘ, ਰਣਜੀਤ ਸਿੰਘ ਉਰਫ ਦੀਪ ਪੁੱਤਰ ਰਾਜ ਕੁਮਾਰ, ਮੁਖ ਸਿੰਘ ਪੁੱਤਰ ਸਾਬੀ, ਸੋਨੂੰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੰਗਾ, ਪ੍ਰਿੰਸ ਪੁੱਤਰ ਸਾਹਿਬ ਸਿੰਘ ਸਾਰੇ ਵਾਸੀ ਸੁਲਤਾਨਪੁਰ ਲੋਧੀ, ਗੁਰਚਰਨ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਾਣਕ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੱਟੇ ਦਾ ਮੁੱਖ ਮੁਲਜ਼ਮ ਬਲਵਿੰਦਰ ਕੁਮਾਰ ਉਰਫ਼ ਬਿੰਦੀ ਪੁੱਤਰ ਬੂਝਾ ਰਾਮ ਵਾਸੀ ਲੋਹੀਆਂ ਫ਼ਰਾਰ ਹੋ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 18700 ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

ਜਿੱਥੇ ਸ਼ਹਿਰ ਵਾਸੀ ਲੋਹੀਆਂ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ, ਉਥੇ ਹੀ ਸ਼ਹਿਰ ਦੇ ਕੁਝ ਬੁੱਧੀਜੀਵੀ ਇਹ ਕਹਿ ਰਹੇ ਹਨ ਕਿ ਪੁਲਿਸ ਕਦੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗੀ? ਕਿਉਂਕਿ ਨਕਲੀ ਸ਼ਰਾਬ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਪਰ ਅੱਜ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments