Homeਦੇਸ਼ਕਰਨਾਟਕ ਦੇ ਮੰਤਰੀ ਡੀ. ਸੁਧਾਕਰ ਦਾ 66 ਸਾਲ ਦੀ ਉਮਰ ’ਚ ਹੋਇਆ...

ਕਰਨਾਟਕ ਦੇ ਮੰਤਰੀ ਡੀ. ਸੁਧਾਕਰ ਦਾ 66 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਕਰਨਾਟਕ : ਕਰਨਾਟਕ ਦੇ ਯੋਜਨਾਬੰਦੀ ਅਤੇ ਅੰਕੜਾ ਮੰਤਰੀ, ਡੀ. ਸੁਧਾਕਰ ਦਾ ਅੱਜ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਇੱਕ ਮੈਡੀਕਲ ਬੁਲੇਟਿਨ ਦੇ ਅਨੁਸਾਰ, ਸੁਧਾਕਰ ਨੇ ਬੰਗਲੁਰੂ ਦੇ ਕ੍ਰਿਸ਼ਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਦੋ ਮਹੀਨਿਆਂ ਤੋਂ ਫੇਫੜਿਆਂ ਦੀ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਸਨ। ਹਸਪਤਾਲ ਦੇ ਮੈਡੀਕਲ ਡਾਇਰੈਕਟਰ, ਡਾ. ਆਰ. ਚਿੰਨਾਦੁਰਾਈ ਨੇ ਮੈਡੀਕਲ ਬੁਲੇਟਿਨ ਵਿੱਚ ਦੱਸਿਆ ਕਿ ਮੰਤਰੀ ਸੁਧਾਕਰ ਡੀ ਨੂੰ ਅੱਜ ਸਵੇਰੇ 3:15 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਸੁਧਾਕਰ ਇੱਕ ਸੀਨੀਅਰ ਕਾਂਗਰਸੀ ਨੇਤਾ ਅਤੇ ਚਿੱਤਰਦੁਰਗ ਜ਼ਿਲ੍ਹੇ ਦੇ ਹਿਰੀਯੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ।

ਉਪ ਮੁੱਖ ਮੰਤਰੀ ਨੇ ਪ੍ਰਗਟ ਕੀਤਾ ਦੁੱਖ

ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ, “ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਕੈਬਨਿਟ ਸਹਿਯੋਗੀ ਅਤੇ ਪਿਆਰੇ ਦੋਸਤ, ਡੀ. ਸੁਧਾਕਰ, ਜੋ ਆਪਣੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ, ਅੱਜ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਏ ਹਨ। ਹਿਰੀਯੂਰ ਦੇ ਵਿਧਾਇਕ, ਚਿੱਤਰਦੁਰਗ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਅਤੇ ਯੋਜਨਾ ਅਤੇ ਅੰਕੜਾ ਰਾਜ ਮੰਤਰੀ ਹੋਣ ਦੇ ਨਾਤੇ, ਡੀ. ਸੁਧਾਕਰ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ ਲੋਕਾਂ ਪ੍ਰਤੀ ਡੂੰਘੀ ਚਿੰਤਾ ਸੀ।”

ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੁਧਾਕਰ ਜਦੋਂ ਵੀ ਮੈਨੂੰ ਮਿਲਣ ਆਉਂਦੇ ਸਨ, ਤਾਂ ਉਹ ਹਮੇਸ਼ਾ ਆਪਣੇ ਚੋਣ ਖੇਤਰ ਵਿੱਚ ਕਿਸੇ ਨਾ ਕਿਸੇ ਵਿਕਾਸ ਕੰਮ ਨਾਲ ਜੁੜੀ ਕੋਈ ਨਾ ਕੋਈ ਗੁਹਾਰ ਜ਼ਰੂਰ ਨਾਲ ਲਿਆਉਂਦੇ ਸਨ। ਉਨ੍ਹਾਂ ਦਾ ਇਹ ਗੁਣ ਚੋਣ ਖੇਤਰ ਦੇ ਲੋਕਾਂ ਪ੍ਰਤੀ ਉਨ੍ਹਾਂ ਦੇ ਬੇਅੰਤ ਪਿਆਰ ਨੂੰ ਦਰਸਾਉਂਦਾ ਸੀ।

ਉਨ੍ਹਾਂ ਨੇ ਕਿਹਾ ਕਿ ਸੁਧਾਕਰ ਦਾ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਅਣਗਿਣਤ ਸਮਰਥਕਾਂ ਨੂੰ ਪਿੱਛੇ ਛੱਡ ਕੇ ਚੱਲੇ ਜਾਣਾ ਅੱਜ ਇੱਕ ਅਜਿਹੀ ਸ਼ਖਸ਼ੀਅਤ ਦੀ ਘਾਟ ਹੈ ਜਿਸਦੀ ਭਰਪਾਈ ਕਦੇ ਨਹੀਂ ਹੋ ਸਕਦੀ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਡੀ. ਸੁਧਾਕਰ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments