ਉੱਤਰ ਪ੍ਰਦੇਸ਼ : ਆਗਰਾ ਵਿੱਚ ਐਤਵਾਰ ਸਵੇਰੇ ਅਛਨੇਰਾ-ਬੋਦਲਾ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਆਟੋ-ਰਿਕਸ਼ਾ ਅਚਾਨਕ ਪਲਟ ਗਿਆ ਅਤੇ ਐਂਬੂਲੈਂਸ ਨਾਲ ਜਾ ਟਕਰਾਇਆ। ਇਸ ਦਰਦਨਾਕ ਹਾਦਸੇ ਵਿੱਚ ਇੱਕ ਪਿਤਾ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਐਂਬੂਲੈਂਸ ਲੈ ਕੇ ਭੱਜ ਗਿਆ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਚੌਕੀ ਇੰਚਾਰਜ ਬਿਚਪੁਰੀ ਦੇ ਮੁਤਾਬਕ ਮ੍ਰਿਤਕ ਨੇਮ ਸਿੰਘ 36 ਸਾਲ ਪੁੱਤਰ ਰੋਸ਼ਨ ਅਤੇ ਸ਼ਿਵਮ 14 ਸਾਲ ਪੁੱਤਰ ਨੇਮ ਸਿੰਘ ਹਨ। ਉੱਥੇ ਹੀ, ਕਾਂਤਾ, ਨਿਖਿਲ ਅਤੇ ਪ੍ਰਸ਼ਾਂਤ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਐੱਸ ਐਨ ਹਸਪਤਾਲ ਭੇਜਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮ੍ਰਿਤਕ ਇਲਾਕੇ ਦੇ ਪਿੰਡ ਸਦਰਵਨ ਦੇ ਰਹਿਣ ਵਾਲੇ ਹਨ, ਪਰ ਦਿੱਲੀ ਵਿੱਚ ਪਰ ਦਿੱਲੀ ਵਿੱਚ ਰਹਿੰਦੇ ਸਨ। ਆਟੋਂ ਵਿੱਚ ਇੱਕ ਹੀ ਪਰਿਵਾਰ ਦੇ ਮੈਂਬਰ ਸਵਾਰ ਸਨ। ਸਾਰੇ ਵਿਆਹ ਵਿੱਚ ਸ਼ਾਮਲ ਹੋਣ ਆਗਰਾ ਆਏ ਸਨ।
ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ
ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਆਟੋ ਚੱਲਦੇ ਸਮੇਂ ਅਚਾਨਕ ਪਲਟ ਗਿਆ। ਪਲਟਣ ਤੋਂ ਬਾਅਦ, ਇਹ ਘਸੀਟਦਾ ਹੋਇਆ ਸਾਹਮਣੇ ਆ ਰਹੀ ਐਂਬੂਲੈਂਸ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕ ਨੇਮੀਚੰਦ ਆਪਣੀ ਪਤਨੀ ਕਾਂਤਾ ਅਤੇ ਤਿੰਨ ਬੱਚਿਆਂ ਸ਼ਿਵਮ, ਗੋਵਿੰਦਾ ਅਤੇ ਨਿਸ਼ਾਂਤ ਨਾਲ ਆਟੋ ਵਿੱਚ ਬੈਠਾ ਸੀ। ਹਾਦਸੇ ਵਿੱਚ ਸ਼ਿਵਮ ਦੀ ਵੀ ਮੌਤ ਹੋ ਗਈ। ਉਸਦੀ ਪਤਨੀ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।











