ਚੰਡੀਗੜ੍ਹ : ਗਰਮੀ ਦੇ ਮੌਸਮ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ, ਅੰਬਾਲਾ ਮੰਡਲ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇੱਕ ਹੋਰ ਸਪੈਸ਼ਲ ਟ੍ਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਸਮਰ ਸਪੈਸ਼ਲ ਟ੍ਰੇਨ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਇਹ ਤੀਜੀ ਟ੍ਰੇਨ ਮਿਲੀ ਹੈ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀ.ਸੀ.ਐਮ. ਯਸ਼ਨਜੀਤ ਸਿੰਘ ਨੇ ਦੱਸਿਆ ਕਿ ਟ੍ਰੇਨ ਨੰਬਰ 04227-28 ਚੰਡੀਗੜ੍ਹ ਤੋਂ ਵਾਰਾਣਸੀ ਲਈ ਦੇ ਹਫ਼ਤੇ ਵਿੱਚ ਦੋ ਦਿਨ ਚੱਲੇਗੀ, ਜਿਸ ਵਿੱਚ 18 ਯਾਤਰਾਵਾਂ ਹੋਣਗੀਆਂ। ਇਹ ਟ੍ਰੇਨ 14 ਮਈ ਤੋਂ 13 ਜੁਲਾਈ ਤੱਕ ਚੱਲੇਗੀ। ਜਿਸ ਵਿੱਚ 19 ਕੋਚ ਸਹਿਤ ਏਸੀ, ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹਨ। ਟ੍ਰੇਨ ਨੰਬਰ 04227 ਵਾਰਾਣਸੀ ਤੋਂ ਦੁਪਹਿਰ 11.05 ਵਜੇ ਹਰ ਵੀਰਵਾਰ ਅਤੇ ਐਤਵਾਰ ਨੂੰ ਚੱਲੇਗੀ, ਇਹ ਟਰੇਨ ਚੰਡੀਗੜ੍ਹ ਅਗਲੇ ਦਿਨ ਸਵੇਰੇ 4.20 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਜਦੋਂ ਕਿ ਚੰਡੀਗੜ੍ਹ ਤੋਂ ਵਾਰਾਣਸੀ ਲਈ ਟ੍ਰੇਨ ਨੰਬਰ 04228 ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਸਵੇਰੇ 6 ਵਜੇ ਚੱਲੇਗੀ ਅਤੇ ਰਾਤ ਨੂੰ 12.55 ਵਜੇ ਵਾਰਾਣਸੀ ਪਹੁੰਚ ਜਾਵੇਗੀ। ਇਹ ਟਰੇਨ ਵਾਰਾਣਸੀ, ਰਾਏਬਰੇਲੀ, ਲਖਨਊ, ਆਲਮਨਗਰ, ਸ਼ਾਹਜਹਾਂਪੁਰ ਰੇਲਵੇ ਸਟੇਸ਼ਨ, ਬਰੇਲੀ, ਮੁਰਾਦਾਬਾਦ, ਰੁੜਕੀ, ਅੰਬਾਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇਗੀ।











