ਸਿਰਸਾ : ਸਿਰਸਾ ਸ਼ਹਿਰ ਦੇ ਭਾਦਰਾ ਬਾਜ਼ਾਰ ਵਿੱਚ ਸਥਿਤ ਸੇਠ ਸਾਗਰਮਲ ਸੁਰਾਨਾ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗਣ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅੱਗ ਸਕੂਲ ਦੇ ਮੁੱਖ ਗੇਟ ਦੇ ਨੇੜੇ ਬਿਜਲੀ ਦੀ ਮੇਨ ਲਾਈਨ ਵਿੱਚ ਫੋਲਟ ਹੋਣ ਦੇ ਕਾਰਨ ਲੱਗੀ। ਅੱਗ ਰਿਕਾਰਡ ਰੂਮ ਅਤੇ ਹਾਲ ਵਿੱਚ ਫੈਲ ਗਈ, ਜਿਸ ਨਾਲ ਸਕੂਲ ਦੇ ਸਾਲਾਂ ਦੇ ਰਿਕਾਰਡ ਤਬਾਹ ਹੋ ਗਏ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋ ਤੱਕ ਰਿਕਾਰਡ ਰੂਮ ਵਿੱਚ ਰੱਖੀਆਂ ਫਾਈਲਾਂ, ਦਸਤਾਵੇਜ਼ ਅਤੇ ਰਜਿਸਟਰ ਪੂਰੀ ਤਰ੍ਹਾਂ ਸੜ ਚੁੱਕੇ ਸਨ।
ਸ਼ਨੀਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲਦੇ ਹੀ, ਵੱਡੀ ਗਿਣਤੀ ਵਿੱਚ ਮਾਪੇ ਸਕੂਲ ਪਹੁੰਚੇ। ਸੜੇ ਹੋਏ ਰਿਕਾਰਡ ਅਤੇ ਸਮਾਨ ਨੂੰ ਦੇਖ ਕੇ ਉਨ੍ਹਾਂ ਦੀ ਚਿੰਤਾ ਹੋਰ ਵੀ ਵੱਧ ਗਈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁੱਖ ਬਿਜਲੀ ਲਾਈਨ ਵਿੱਚ ਨੁਕਸ ਇਸ ਹਾਦਸੇ ਦਾ ਕਾਰਨ ਸੀ। ਪੁਲਿਸ ਅਤੇ ਫਾਇਰ ਵਿਭਾਗ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ।











