Homeਖੇਡਾਂਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ

ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ

Sports News : ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲੁਰੂ ਵਿਚ ਕੋਹਲੀ ਦੇ ਪੱਬ, One8 ਕਮਿਊਨ, ਨੂੰ ਇਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਹ ਪੱਬ ਬੰਗਲੁਰੂ ਵਿਚ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਹੈ।

ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਇਸ ਸਮੇਂ IPL ਵਿਚ ਧਮਾਲ ਮਚਾ ਰਿਹਾ ਹੈ। ਉਨ੍ਹਾਂ ਦੀ ਟੀਮ ਰਾਇਲ ਚੈਲੇਂਜਰਸ ਬੰਗਲੁਰੂ ਵੀ IPL 2025 ਦੇ ਫ਼ਾਈਨਲ ਵਿਚ ਪਹੁੰਚ ਗਈ ਹੈ। ਹੁਣ ਉਹ ਖਿਤਾਬ ਤੋਂ ਸਿਰਫ਼ 1 ਕਦਮ ਦੂਰ ਹਨ। ਇਸ ਦੌਰਾਨ, ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਬੰਗਲੁਰੂ ਵਿਚ ਕੋਹਲੀ ਦੇ ਪੱਬ, One8 ਕਮਿਊਨ, ਨੂੰ ਇਕ ਵਾਰ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਸਿਗਰੇਟਸ ਐਂਡ ਅਦਰ ਤਮਾਕੂ ਪ੍ਰੋਡਕਟਸ ਐਕਟ 2003 ਦੇ ਤਹਿਤ ਪੱਬ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਇਹ ਪੱਬ ਬੰਗਲੁਰੂ ਵਿਚ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਹੈ, ਜੋ ਕਿ ਐਮ. ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਕਸਤੂਰਬਾ ਰੋਡ ‘ਤੇ ਹੈ।

ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ One8 ਕਮਿਊਨ ਪੱਬ ਵਿਚ ਸਮੋਕਿੰਗ ਏਰੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, 1 ਜੂਨ, 2025 ਨੂੰ, ਕਬਨ ਪਾਰਕ ਪੁਲਿਸ ਸਟੇਸ਼ਨ ਨੇ ਪੱਬ ਦੇ ਮੈਨੇਜਰ ਵਿਰੁਧ FIR ਦਰਜ ਕੀਤੀ। ਜਾਂਚ ਦੌਰਾਨ, ਪਾਇਆ ਗਿਆ ਕਿ ਪੱਬ ਵਿਚ ਸਮੋਕਿੰਗ ਏਰੀਆ ਸਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ, ਜੋ ਕਿ COTPA ਐਕਟ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਐਕਟ ਦੇ ਤਹਿਤ, ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਲਈ ਸਖ਼ਤ ਨਿਯਮ ਨਿਰਧਾਰਤ ਕੀਤੇ ਗਏ ਹਨ, ਤੇ ਉਨ੍ਹਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ One8 ਕਮਿਊਨ ਪੱਬ ਕਾਨੂੰਨੀ ਵਿਵਾਦਾਂ ਵਿੱਚ ਫਸਿਆ ਹੋਵੇ। ਇਸ ਤੋਂ ਪਹਿਲਾਂ ਜੁਲਾਈ 2024 ਵਿਚ, ਬੰਗਲੁਰੂ ਪੁਲਿਸ ਨੇ ਇਸ ਪੱਬ ਵਿਰੁਧ ਕਾਰਵਾਈ ਕੀਤੀ ਸੀ। ਉਸ ਸਮੇਂ ਸਵੇਰੇ 1 ਵਜੇ ਤੋਂ ਬਾਅਦ ਵੀ ਪੱਬ ਨੂੰ ਖੁੱਲ੍ਹਾ ਰੱਖਣ ਤੇ ਗਾਹਕਾਂ ਦੀ ਸੇਵਾ ਕਰਨ ਲਈ FIR ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ, ਦਸੰਬਰ 2024 ਵਿਚ, ਗ੍ਰੇਟਰ ਬੰਗਲੌਰ ਨਗਰ ਨਿਗਮ ਨੇ ਪੱਬ ਨੂੰ ਅੱਗ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਸੀ। ਦੱਸ ਦਈਏ One8 ਕਮਿਊਨ ਵਿਰਾਟ ਕੋਹਲੀ ਦੀ ਇਕ ਮਸ਼ਹੂਰ ਰੈਸਟੋਰੈਂਟ ਅਤੇ ਪੱਬ ਚੇਨ ਹੈ, ਜਿਸ ਦੀਆਂ ਦਿੱਲੀ, ਮੁੰਬਈ, ਪੁਣੇ, ਕੋਲਕਾਤਾ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰਾਂ ਵਿਚ ਸ਼ਾਖਾਵਾਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments