ਲੁਧਿਆਣਾ : ਇਕ ਗੈਸ ਕੰਪਨੀ (gas company) ਦੇ ਡਿਲੀਵਰੀ ਬੁਆਏ ਤੋਂ ਬਾਈਕ ‘ਤੇ ਆਏ ਤਿੰਨ ਬਦਮਾਸ਼ਾਂ ਨੇ 48 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਮਨਦੀਪ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਮ ਕ੍ਰਿਪਾਲ ਵਾਸੀ ਜਸਪਾਲ ਕਲੋਨੀ ਨੇ ਦੱਸਿਆ ਕਿ ਬੀਤੀ 24 ਜਨਵਰੀ ਨੂੰ ਵੀ.ਕੇ.ਟੀ ਏਜੰਸੀ ਪਿੰਡ ਬਾਜਦਾ ਤੋਂ ਸਪਲਾਈ ਲਈ ਇੱਕ ਆਟੋ ਵਿੱਚ ਸਿਲੰਡਰ ਲੱਦ ਕੇ ਜਾ ਰਿਹਾ ਸੀ, ਜਦੋਂ ਚੰਦਰ ਨਗਰ ਇਲਾਕੇ ‘ਚੋਂ ਲੰਘ ਰਿਹਾ ਸੀ ਤਾਂ ਬਾਇਕ ‘ਤੇ ਆਏ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਿਸ ਅਨੁਸਾਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ।