ਸਰਦੂਲਗੜ੍ਹ: ਸਿਰਸਾ ਰੋਡ ‘ਤੇ ਮਾਰਕਫੈੱਡ ਸਹੂਲਤ ਦੇ ਨੇੜੇ ਸਕੋਡਾ ਕਾਰ ਨੰਬਰ ਸੀ.ਐਚ.01 ਏ.ਯੂ.1567 ਕਾਲੇ ਰੰਗ ਦੀ ਕਾਰ ਨੇ ਇੱਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਿਪੋਰਟਾਂ ਅਨੁਸਾਰ, ਬੀਤੇ ਦਿਨ ਸਕੋਡਾ ਕਾਰ ਵਾਲਾ ਝੁਨੀਰ ਵਿੱਚ ਕਈ ਹਾਦਸੇ ਕਰਕੇ ਆਇਆ ਸੀ । ਇਸ ਨੂੰ ਰੋਕਣ ਦੇ ਲਈ 112 ‘ਤੇ ਤਾਇਨਾਤ ਵਧੀਕ ਸਹਾਇਕ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਵਾਸੀ ਨਥੇਹਾ ਨੇ ਜਦੋਂ ਕਾਰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਡਰਾਇਵਰ ਨੇ ਉਨ੍ਹਾਂ ‘ਤੇ ਕਾਰ ਚੜ੍ਹਾ ਦਿੱਤੀ , ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਸੰਬੰਧ ਵਿੱਚ ਡੀ.ਐਸ.ਪੀ. ਸਰਦੂਲਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਜੋ ਮੌਕੇ ‘ਤੇ ਮੌਜੂਦ ਸੀ ਉਹ ਘਬਰਾਹਟ ਵਿੱਚ ਹੈ , ਉਸ ਦੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ।











