ਚੰਡੀਗੜ੍ਹ: ਹਾਈਕਮਾਂਡ ਵੱਲੋਂ ਪੰਜਾਬ ਭਾਜਪਾ ਵਿੱਚ ਕਨਵੀਨਰ ਅਤੇ ਕੋ-ਕਨਵੀਨਰ (Convenor and Co-Convenor) ਨਿਯੁਕਤ ਕੀਤੇ ਗਏ ਹਨ। ਹਾਈਕਮਾਂਡ (High Command) ਵੱਲੋਂ 31 ਸੈੱਲਾਂ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀਆਂ ਨਿਯੁਕਤੀਆਂ ਵਿੱਚ ਕੁਝ ਪੁਰਾਣੇ ਆਗੂਆਂ ਨੂੰ ਵੀ ਐਡਜਸਟ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਗਲੇ ਕੁਝ ਮਹੀਨਿਆਂ ਵਿੱਚ ਲੋਕ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ ਅਤੇ ਪਾਰਟੀ ਆਪਣੇ ਪੁਰਾਣੇ ਆਗੂਆਂ ਦੀ ਨਰਾਜ਼ਗੀ ਕਾਰਨ ਕੋਈ ਨੁਕਸਾਨ ਨਹੀਂ ਝੱਲਣਾ ਚਾਹੁੰਦੀ ਅਤੇ ਪਾਰਟੀ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਨੇ ਪੰਜਾਬ ਵਿੱਚ ਕੁਝ ਆਗੂਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦਿੱਤੀਆਂ ਸਨ ਅਤੇ ਹੁਣ ਹੋਰ ਆਗੂਆਂ ਨੂੰ ਕਨਵੀਨਰ ਤੇ ਕੋ-ਕਨਵੀਨਰ ਨਿਯੁਕਤ ਕਰਕੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਆਗੂਆਂ ਨੂੰ ਇਹ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਦੇ ਨਾਵਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।