Homeਸੰਸਾਰਮਲੇਸ਼ੀਆ ਦੇ ਸੈਂਡਾਕਨ ਸ਼ਹਿਰ ’ਚ ਲੱਗੀ ਭਿਆਨਕ ਅੱਗ, 200 ਘਰ ਸੜ ਕੇ...

ਮਲੇਸ਼ੀਆ ਦੇ ਸੈਂਡਾਕਨ ਸ਼ਹਿਰ ’ਚ ਲੱਗੀ ਭਿਆਨਕ ਅੱਗ, 200 ਘਰ ਸੜ ਕੇ ਸੁਆਹ

ਸੈਂਡਾਕਨ : ਮਲੇਸ਼ੀਆ ਦੇ ਸੈਂਡਾਕਨ ਸ਼ਹਿਰ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਸਮੁੰਦਰ ਦੇ ਉੱਪਰ ਵਸੇ ‘ਕਮਪੁੰਗ ਬਹਗੀਆ’ ਨਾਮਕ ਫਲੋਟਿੰਗ ਵਿਲੇਜ (ਪਾਣੀ ਉੱਤੇ ਵਸਿਆ ਪਿੰਡ) ਵਿਚ ਭਿਆਨਕ ਅੱਗ ਲੱਗ ਗਈ।

ਇਸ ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਖਦੇ ਹੀ ਦੇਖਦੇ ਘੱਟੋ-ਘੱਟ 200 ਘਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਏ। ਕਿਉਂਕਿ ਇਹ ਘਰ ਮੁੱਖ ਤੌਰ ‘ਤੇ ਲੱਕੜ ਦੇ ਬਣੇ ਹੋਏ ਸਨ ਅਤੇ ਇੱਕ ਦੂਜੇ ਦੇ ਨੇੜੇ ਸਥਿਤ ਹੁੰਦੇ ਹਨ, ਇਸ ਲਈ ਅੱਗ ਨੇ ਬਹੁਤ ਹੀ ਘੱਟ ਸਮੇਂ ਵਿੱਚ ਭਆਨਕ ਰੂਪ ਧਾਰਨ ਕਰ ਲਿਆ ਅਤੇ ਸੈਕੜੋਂ ਪਰਿਵਾਰਾਂ ਦੀ ਮਿਹਤਨ ਦੀ ਕਮਾਈ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਆਫ਼ਤ ਵਿੱਚ ਵੱਡੀ ਗਿਣਤੀ ਵਿੱਚ ਲੋਕ  ਬੇਘਰ

ਘਟਨਾ ਦੀ ਸੂਚਨਾ ਮਿਲਣ ਹੀ ਸਥਾਨਕ ਫਾਇਰ ਵਿਭਾਗ ਦੀਆਂ ਟੀਮਾਂ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚੇ, ਪਰ ਪਾਣੀ ਦੇ ਉੱਪਰ ਬਣੇ ਤੰਗ ਢਾਂਚੇ ਨੇ ਬਚਾਅ ਕਾਰਜਾਂ ਵਿੱਚ ਮਹੱਤਵਪੂਰਨ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ। ਇਸ ਭਿਆਨਕ ਆਫ਼ਤ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।

ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਅਧਿਕਾਰਤ ਤੌਰ ‘ਤੇ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸਥਾਨਕ ਪ੍ਰਸ਼ਾਸਨ ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments