Homeਮਨੋਰੰਜਨਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦਾ ਹੋਇਆ...

ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ, ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦਾ ਹੋਇਆ ਦੇਹਾਂਤ

ਮੁੰਬਈ : ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਨੇ 92 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਆਸ਼ਾ ਭੌਂਸਲੇ ਨੂੰ ਬੀਤੀ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਸ਼ਾ ਭੌਂਸਲੇ ਦੇ ਪੁੱਤਰ ਆਨੰਦ ਭੌਂਸਲੇ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।

ਆਨੰਦ ਭੌਂਸਲੇ ਨੇ ਕਿਹਾ, “ਮੇਰੀ ਮਾਂ, ਆਸ਼ਾ ਭੌਂਸਲੇ ਦਾ ਅੱਜ ਦੇਹਾਂਤ ਹੋ ਗਿਆ। ਅੰਤਿਮ ਸਸਕਾਰ ਕੱਲ੍ਹ ਸ਼ਾਮ 4 ਵਜੇ ਕੀਤਾ ਜਾਵੇਗਾ।”

ਸ਼ਨੀਵਾਰ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ

ਆਸ਼ਾ ਭੌਂਸਲੇ ਦੀ ਪੋਤੀ, ਜਨਾਈ ਭੌਂਸਲੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਆਸ਼ਾ ਭੌਂਸਲੇ ਨੂੰ ਬੀਤੀ ਰਾਤ ਨੂੰ ਛਾਤੀ ਦੀ ਇਨਫੈਕਸ਼ਨ ਕਾਰਨ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਦੇਹਾਂਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਇਆ।

ਆਸ਼ਾ ਭੌਂਸਲੇ ਨੂੰ ਮਿਲੇ ਇਹ ਪੁਰਸਕਾਰ

ਆਸ਼ਾ ਭੌਂਸਲੇ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 2008 ਵਿੱਚ ਪਦਮ ਵਿਭੂਸ਼ਣ ਅਤੇ 2000 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਦੋ ਵਾਰ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਉਸਨੂੰ 1981 ਅਤੇ 1986 ਵਿੱਚ ਸਰਵੋਤਮ ਮਹਿਲਾ ਪਲੇਬੈਕ ਗਾਇਕਾ ਦਾ ਪੁਰਸਕਾਰ ਮਿਲਿਆ। ਉਨ੍ਹਾਂ ਨੂੰ ਸੱਤ ਵਾਰ ਫਿਲਮਫੇਅਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 1996 ਵਿੱਚ, ਉਨ੍ਹਾਂ ਨੂੰ ਫਿਲਮ ਰੰਗੀਲਾ ਲਈ ਫਿਲਮਫੇਅਰ ਵਿਸ਼ੇਸ਼ ਪੁਰਸਕਾਰ ਮਿਲਿਆ।

2001 ਵਿੱਚ, ਉਨ੍ਹਾਂ ਨੂੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਅਤੇ 2002 ਵਿੱਚ, ਉਨ੍ਹਾਂ ਨੂੰ ਫਿਲਮ ਲਗਾਨ ਲਈ ਆਈਫਾ ਅਵਾਰਡ ਮਿਲਿਆ।

ਇਸ ਤੋਂ ਇਲਾਵਾ, ਉਸਨੂੰ 1987 ਵਿੱਚ ਨਾਈਟਿੰਗੇਲ ਆਫ਼ ਏਸ਼ੀਆ ਅਵਾਰਡ, 2000 ਵਿੱਚ ਗਾਇਕਾ ਆਫ਼ ਦ ਮਿਲੇਨੀਅਮ (ਦੁਬਈ) ਅਤੇ 2002 ਵਿੱਚ ਬੀਬੀਸੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ।

ਆਸ਼ਾ ਭੋਂਸਲੇ ਦੇ ਐਵਰਗ੍ਰੀਨ ਗਾਣੇ

ਆਸ਼ਾ ਦੇ ਗੀਤ ਅੱਜ ਵੀ ਹਰ ਪੀੜ੍ਹੀ ਵਿੱਚ ਪਸੰਦ ਕੀਤਾ ਜਾਦਾ ਹੈ। ਉਨ੍ਹਾਂ ਨੇ ਆਪਣੀ ਜਾਦੂਈ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਉਨ੍ਹਾਂ ਦੇ ਸਦਾਬਹਾਰ ਗੀਤਾਂ ਵਿੱਚ “ਇਨ ਆਂਖੋਂ ਕੀ ਮਸਤੀ ਕੇ”, “ਦਿਲ ਚੀਜ਼ ਕਯਾ ਹੈ”, “ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ”, “ਅਬ ਕੇ ਸਾਲ ਭੀਜ ਭਈਆ ਕੋ ਬਾਬੁਲ”, “ਯੇ ਮੇਰਾ ਦਿਲ”, ਅਤੇ “ਪਿਆ ਤੂ ਅਬ ਤੋ ਆਜਾ” ਵਰਗੇ ਗੀਤ ਸ਼ਾਮਲ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments